ਇਨਕਲਾਬੀ ਕੇਂਦਰ ਵੱਲੋਂ ਮੋਦੀ ਸਰਕਾਰ ਖ਼ਿਲਾਫ਼ ਮੁਜ਼ਾਹਰਾ

ਇਨਕਲਾਬੀ ਕੇਂਦਰ ਵੱਲੋਂ ਮੋਦੀ ਸਰਕਾਰ ਖ਼ਿਲਾਫ਼ ਮੁਜ਼ਾਹਰਾ

ਮੋਦੀ ਹਕੂਮਤ ਖ਼ਿਲਾਫ਼ ਮੁਜ਼ਾਹਰਾ ਕਰਦੇ ਹੋਏ ਇਨਕਲਾਬੀ ਕੇਂਦਰ ਪੰਜਾਬ ਦੇ ਵਰਕਰ ਅਤੇ ਆਗੂ।

ਚਰਨਜੀਤ ਸਿੰਘ ਢਿੱਲੋਂ 
ਜਗਰਾਉਂ, 6 ਅਗਸਤ

ਇਨਕਲਾਬੀ ਕੇਂਦਰ ਪੰਜਾਬ ਵੱਲੋਂ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੱਦੇ ਤੇ ਕਸਮੀਰੀ ਲੋਕਾਂ ਦੇ ਜ਼ਮਹੂਰੀ ਹੱਕ ਕੁੱਚਲਣ ਕਸ਼ਮੀਰ ਨੂੰ ਗੈਰ ਸੰਵਿਧਾਨਿਕ ਢੰਗ ਨਾਲ ਤੋੜਨ ਦੀ ਵਰ੍ਹੇਗੰਡ ਤੇ ਮੋਦੀ ਹਕੂਮਤ ਦੀ ਤਨਾਸ਼ਾਹੀ ਤੇ ਜ਼ਬਰ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ। ਜਥੇਬੰਦੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕੰਵਲਜੀਤ ਖੰਨਾ ਨੇ ਆਖਿਆ ਕਿ ਕਸ਼ਮੀਰੀ ਲੋਕਾਂ ਨਾਲ ਦਗੇਬਾਜ਼ੀ ਕਰ ਉਨ੍ਹਾਂ ਦੀ ਖੁਦ-ਮੁਖਤਿਆਰੀ ਦੀ ਮੰਗ ਨੂੰ ਬੂਟਾਂ ਹੇਠ ਕੁਚਲ ਕੇ ਅੱਜ ਪੂਰੇ ਕਸ਼ਮੀਰ ਨੂੰ ਫੌਜੀ ਛਾਉਣੀ ’ਚ ਬਦਲ ਖੁੱਲੀ ਜੇਲ੍ਹ ’ਚ ਤਬਦੀਲ ਕਰ ਦਿੱਤਾ ਹੈ। ਇਹ ਜ਼ਬਰ ਮੋਦੀ ਹਕੂਮਤ ਦੀ ਫਾਸ਼ੀ ਸੋਚ ਤੇ ਰਣਨੀਤੀ ਦਾ ਚਿੱਟਾ ਸਬੂਤ ਹੈ। ਉਨ੍ਹਾਂ ਅਫਸੋਸ ਜ਼ਾਹਿਰ ਕੀਤਾ ਕਿ ਫਿਰਕੂ ਬੁਨਿਆਦ ’ਚ ਗ੍ਰਸਤ ਸੰਘੀ ਹਕੂਮਤ ਧਾਰਮਿਕ ਘੱਟ ਗਿਣਤੀਆਂ ਨੂੰ ਦੇਸ਼ ’ਚੋਂ ਬਾਹਰ ਕੱਢ ਹਿੰਦੂਤਵੀ ਰਾਜ ਦੀ ਸਥਾਪਨਾ ਦੇ ਸੌੜੇ ਯਤਨਾਂ ’ਚ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਅਜਿਹੇ ਮਨਸੂਬੇ ਨਾ ਤਾਂ ਬਰਦਾਸ਼ਤ ਕੀਤੇ ਜਾਣਗੇ ਨਾ ਹੀ ਪੂਰੇ ਕਰਨ ਦਿੱਤੇ ਜਾਣਗੇ। ਮੋਦੀ ਹਕੂਮਤ ਨੇ ਟੇਡੇ ਤਰੀਕੇ ਨਾਲ 5 ਅਗਸਤ ਨੂੰ ਅਯੁੱਧਿਆ ’ਚ ਭੂੰਮੀ ਪੂਜਨ ਦੇ ਬਹਾਨੇ ਕਸ਼ਮੀਰ ’ਚ ਜਿੱਤ ਦਾ ਜਸ਼ਨ ਮਨਾਇਆ ਹੈ। ਖੰਨਾ ਨੇ ਆਪਣੇ ਭਾਸ਼ਨ ’ਚ ਆਖਿਆ ਕਿ ਮੋਦੀ ਸੰਵਿਧਾਨ ਦੀ ਧਰਮ ਨਿਰਪੱਖ ਧਾਰਨਾ ਦੇ ਉਲਟ ਇੱਕ ਧਰਮ ਲਈ ਕੰਮ ਕਰ ਰਿਹਾ ਹੈ ਜੋ ਸਾਬਤ ਕਰਦਾ ਹੈ ਕਿ ਮੋਦੀ ਦੇਸ਼ ’ਚ ਹਿਟਲਰ ਵਾਂਗ ਨਾਜ਼ੀ ਰਾਜ ਕਾਇਮ ਕਰਨ ਦੇ ਰਾਹ ਤੁਰਿਆ ਹੋਇਆ ਹੈ। ਇਸ ਰੋਸ ਪ੍ਰਦਰਸ਼ਨ ਨੂੰ ਕਿਸਾਨ ਆਗੂ ਇੰਦਰਜੀਤ ਧਾਲੀਵਾਲ, ਜਗਤਾਰ ਸਿੰਘ, ਮਜ਼ਦੂਰ ਆਗੂ ਕਰਨੈਲ ਸਿੰਘ, ਫੌਜੀ ਬਲਦੇਵ ਸਿੰਘ, ਡਾ. ਜਸਵੀਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਬਗ਼ੈਰ ਇਜਾਜ਼ਤ ਤੋਂ ਕੀਤਾ ਜਾ ਰਿਹਾ ਸੀ ਪ੍ਰਦਰਸ਼ਨ: ਪੁਲੀਸ

ਸ਼ਹਿਰ

View All