ਪੱਤਰ ਪ੍ਰੇਰਕ
ਦੋਰਾਹਾ, 7 ਅਕਤੂਬਰ
ਇਥੋਂ ਦੀ ਅਨਾਜ ਮੰਡੀ ਵਿੱਚ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਝੋਨੇ ਦੀ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਆੜ੍ਹਤੀ ਰਾਮ ਸਿੰਘ, ਰਘਬੀਰ ਸਿੰਘ ਦੀ ਦੁਕਾਨ ’ਤੇ ਕਿਸਾਨ ਗੁਰਮੀਤ ਸਿੰਘ ਪਿੰਡ ਕੱਦੋਂ ਦੀ ਆਈ ਝੋਨੇ ਦੀ ਫਸਲ ’ਤੇ ਸਰਕਾਰੀ ਭਾਅ ਲਗਾ ਕੇ ਖਰੀਦ ਸ਼ੁਰੂ ਕਰਵਾਈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਝੋਨੇ ਦੇ ਮੰਡੀਕਰਨ ’ਚ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ‘ਆਪ’ ਸਰਕਾਰ ਕਿਸਾਨਾਂ ਦੀ ਜਿਣਸ ਦਾ ਇਕ ਇਕ ਦਾਣਾ ਖਰੀਦਣ ਲਈ ਵਚਨਬੱਧ ਹੈ। ਇਸ ਮੌਕੇ ਕੌਂਸਲ ਪ੍ਰਧਾਨ ਸੁਦਰਸ਼ਨ ਕੁਮਾਰ ਪੱਪੂ, ਐਸ.ਪੀ.ਵਰਮਾ ਤੇ ਜਸਲੀਨ ਕੌਰ ਭੁੱਲਰ ਆਦਿ ਹਾਜ਼ਰ ਸਨ।