ਕੁੱਪ ਕਲਾਂ: ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਬੱਚਿਆਂ ਲਈ ਠੰਡੇ ਪਾਣੀ ਦੀ ਕਮੀ ਨੂੰ ਦੂਰ ਕਰਦਿਆਂ ਇੱਕ ਸੇਵਾਮੁਕਤ ਅਧਿਆਪਕ ਵੱਲੋਂ 10 ਵਾਟਰ ਕੂਲਰ ਦਾਨ ਕੀਤੇ ਗਏ ਹਨ। ਡਾ. ਹਰਬੰਸ ਸਿੰਘ ਅਤੇ ਜਸਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਕੁੱਪ ਕਲਾਂ ਵਸਨੀਕ ਸੇਵਾਮੁਕਤ ਅਧਿਆਪਕ ਸਾਧੂ ਸਿੰਘ (ਮਾਸਟਰ ਰਿਜ਼ੌਰਟਸ) ਵੱਲੋਂ ਪਿੰਡ ਕੁੱਪ ਕਲਾਂ, ਤੋਤਾਪੁਰੀ ਬਸਤੀ, ਬਾਠਾਂ, ਬੌੜਹਾਈ ਖੁਰਦ, ਰਹੀੜਾ, ਫਲੌਂਡ ਖੁਰਦ, ਭੋਗੀਵਾਲ ਅਤੇ ਬੇਗੋਵਾਲ ਜਿੱਥੋਂ ਖ਼ੁਦ ਸੇਵਾਮੁਕਤ ਹੋਏ ਸਨ, ਵਿੱਚ ਵੱਖ-ਵੱਖ ਪ੍ਰਾਇਮਰੀ ਸਕੂਲਾਂ ’ਚ ਅਤੇ ਕਸਬਾ ਕੁੱਪ ਕਲਾਂ ਦੇ ਬੱਸ ਸਟੈਂਡ ਸਮੇਤ ਕਰੀਬ 10 ਥਾਵਾਂ ’ਤੇ ਠੰਢੇ ਪਾਣੀ ਦੇ ਵਾਟਰ ਕੂਲਰ ਦਾਨ ਵਜੋਂ ਦਿੱਤੇ ਗਏ ਹਨ। ਇਸ ਮੌਕੇ ਮਾਸਟਰ ਸੱਜਣ ਸਿੰਘ, ਪ੍ਰੀਤਮ ਸਿੰਘ ਅਤੇ ਜਰਨੈਲ ਸਿੰਘ ਤੋਂ ਇਲਾਵਾ ਸਮੂਹ ਪੰਚਾਇਤ ਮੈਂਬਰ ਹਾਜ਼ਰ ਸਨ। -ਪੱਤਰ ਪ੍ਰੇਰਕ