ਲੁਧਿਆਣਾ: ਨਵਚੇਤਨਾ ਬਾਲ ਭਲਾਈ ਕਮੇਟੀ ਵੱਲੋਂ ਸਮਾਜਿਕ ਬੁਰਾਈਆਂ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ। ਅੱਜ ਕਮੇਟੀ ਦੀ ਪ੍ਰਧਾਨ ਸੁਖਧੀਰ ਸਿੰਘ ਸੇਖੋਂ ਅਤੇ ਜਨਰਲ ਸਕੱਤਰ ਸੁਰਿੰਦਰ ਸਿੰਘ ਕੰਗ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਕਮੇਟੀ ਵੱਲੋਂ ‘ਬੇਟੀ ਬਚਾਓ ਬੇਟੀ ਪੜ੍ਹਾਓ’ ਤਹਿਤ ਇੱਕ ਅੱਠਵੀਂ ਜਮਾਤ ਦੀ ਵਿਦਿਆਰਥਣ ਲਾਤਾਸ਼ੀ ਦੀ ਸਿੱਖਿਆ ਅਤੇ ਸਿਹਤ ਸਹੂਲਤਾਂ ਦੀ ਜ਼ਿੰਮੇਵਾਰੀ ਚੁੱਕੀ ਗਈ। ਸ੍ਰੀ ਸੇਖੋਂ ਅਤੇ ਸ੍ਰੀ ਪਨੇਸਰ ਨੇ ਦੱਸਿਆ ਕਿ ਇਸ ਬੇਟੀ ਨੂੰ ਇਹ ਸਹੂਲਤਾਂ ਉਦੋਂ ਤੱਕ ਜਾਰੀ ਰਹਿਣਗੀਆਂ ਜਦੋਂ ਤੱਕ ਬੱਚੀ ਪੜ੍ਹਨਾ ਜਾਰੀ ਰੱਖੇਗੀ। ਸੀਨੀਅਰ ਵਿੰਗ ਦੇ ਚੇਅਰਮੈਨ ਕੈਪਟਨ ਵੀਕੇ ਸਿਆਲ ਅਤੇ ਪਲਵੀ ਗਰਗ ਨੇ ਦੱਸਿਆ ਕਿ ਅੱਜ ਧੀ ਦਿਵਸ ਮੌਕੇ ਇਸ ਬੱਚੀ ਨੂੰ 6 ਮਹੀਨੇ ਦਾ ਵਜੀਫਾ, ਵਰਦੀਆਂ, ਸਟੇਸ਼ਨਰੀ ਆਦਿ ਦਿੱਤੀ ਗਈ। ਮੀਟਿੰਗ ਵਿੱਚ ਸ਼ਸ਼ੀ ਢੀਂਗਰਾ, ਪੂਨਮ ਅਰੋੜਾ, ਵੰਦਨਾ ਸ਼ਰਮਾ, ਦਵਿੰਦਰ ਕੌਰ, ਹਰਸ ਬਾਲਾ, ਨੈਨਸੀ ਬਜਾਜ, ਕੰਵਲਪ੍ਰੀਤ ਸੇਖੋਂ, ਗੁਰਪ੍ਰੀਤ ਕੌਰ, ਪਰਮਜੀਤ ਸਿੰਘ, ਮੁਕੇਸ਼ ਸੈਣੀ, ਭੁਪਿੰਦਰ ਸਿੰਘ, ਕੁਲਜਿੰਦਰ ਸਿੰਘ ਆਦਿ ਹਾਜ਼ਰ ਸਨ। -ਖੇਤਰੀ ਪ੍ਰਤੀਨਿਧ