ਪੱਤਰ ਪ੍ਰੇਰਕ
ਰਾਏਕੋਟ, 13 ਜਨਵਰੀ
ਸਰਵ ਧਰਮ ਸੇਵਾ ਸੰਸਥਾ ਵੱਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸੰਸਥਾ ਦੇ ਚੇਅਰਮੈਨ ਬਾਬਾ ਰਘਬੀਰ ਸਿੰਘ ਦੀ ਸਰਪ੍ਰਸਤੀ ਅਤੇ ਬਾਬਾ ਗੁਰਵਿੰਦਰ ਸਿੰਘ ਬੱਸੀਆਂ ਦੀ ਦੇਖ ਰੇਖ ਹੇਠ ਸਥਾਨਕ ਗੁਰਦੁਆਰਾ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਹਿ ਸਿੰਘ ਵਿੱਚ 101 ਨਵਜੰਮੀਆਂ ਬੱਚੀਆਂ ਦੀ ਲੋਹੜੀ ਮਨਾਈ ਗਈ। ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ ਮੈਂਬਰ ਜਥੇ ਜਗਜੀਤ ਸਿੰਘ ਤਲਵੰਡੀ, ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ ,ਚੇਅਰਮੈਨ ਸੁਖਪਾਲ ਸਿੰਘ ਗੋਂਦਵਾਲ, ਸਾਬਕਾ ਚੇਅਰਮੈਨ ਅਮਰਜੀਤ ਸਿੰਘ ਸਾਹਿਬਾਜਪੁਰਾ ਅਤੇ ਸਾਬਕਾ ਸਰਪੰਚ ਕੁਲਵਿੰਦਰ ਸਿੰਘ ਤੁੰਗਾਹੇਡੀ ਨੇ ਆਪਣੀ ਹਾਜ਼ਰੀ ਲਵਾਈ। ਇਸ ਮੌਕੇ ਬਾਬਾ ਰਘਬੀਰ ਸਿੰਘ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਧੀਆਂ ਨੂੰ ਵੀ ਪੁੱਤਰਾਂ ਵਾਂਗ ਬਰਾਬਰ ਮੌਕੇ ਪ੍ਰਦਾਨ ਕਰਨ ਤਾਂ ਜੋ ਦੇਸ਼ ਤੇ ਸਮਾਜ ਦੀ ਤਰੱਕੀ ’ਚ ਧੀਆਂ ਆਪਣੀ ਲਿਆਕਤ ਤੇ ਹਿੰਮਤ ਨਾਲ ਯੋਗਦਾਨ ਪਾ ਸਕਣ। ਉਨ੍ਹਾਂ ਕਿਹਾ ਕਿ ਧੀਆਂ ਹਰ ਖੇਤਰ ਵਿੱਚ ਮੱਲਾਂ ਮਾਰ ਰਹੀਆਂ ਹਨ ਅਤੇ ਮੁੰਡਿਆਂ ਤੋਂ ਅੱਗੇ ਹੋ ਕੇ ਮਾਤਾ ਪਿਤਾ ਦਾ ਸਹਾਰਾ ਬਣਦੀਆਂ ਹਨ। ਸਮਾਗਮ ਦੌਰਾਨ ਸਰਬ ਧਰਮ ਸੇਵਾ ਸੰਸਥਾ ਵੱਲੋਂ ਨਵਜੰਮੀਆਂ ਬੱਚੀਆਂ ਦੀਆਂ ਮਾਤਾਵਾਂ ਨੂੰ ਸੂਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਕਮੇਟੀ ਪ੍ਰਧਾਨ ਜਗਦੇਵ ਸਿੰਘ ਗਰੇਵਾਲ, ਭਾਈ ਬਲਵਿੰਦਰ ਸਿੰਘ ਛੰਨਾ ਪ੍ਰਧਾਨ ਬਾਬਾ ਬੁੱਢਾ ਇੰਟਰਨੈਸ਼ਨਲ ਗ੍ਰੰਥੀ ਸਭਾ, ਕੌਂਸਲਰ ਮੁਹੰਮਦ ਇਮਰਾਨ, ਡਾ. ਹਰਪਾਲ ਸਿੰਘ ਗਰੇਵਾਲ, ਡਾ. ਅਸ਼ੋਕ ਸ਼ਰਮਾ ਬਾਵਾ ਚੋਪੜਾ ਸਮੇਤ ਇਲਾਕਾ ਨਿਵਾਸੀ ਹਾਜ਼ਰ ਸਨ। ਇਸੇ ਤਰ੍ਹਾਂ ਇਥੇ ਪਾਵਰਕੌਮ ਸਬ ਡਿਵੀਜ਼ਨ ਬੱਸੀਆਂ ਵਿੱਚ ਸਮੂਹ ਪਾਵਰਕੌਮ ਮੁਲਾਜ਼ਮਾਂ ਵੱਲੋਂ ਐੱਸਡੀਓ ਛਿੰਦਰਪਾਲ ਸਿੰਘ ਕਲੇਰ ਦੀ ਅਗਵਾਈ ਹੇਠ ਨਵਜੰਮੀਆਂ ਬੱਚੀਆਂ ਨੂੰ ਸਮਰਪਿਤ ਲੋਹੜੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਪ੍ਰਧਾਨ ਅਵਤਾਰ ਸਿੰਘ ਬੱਸੀਆਂ ਨੇ ਕਿਹਾ ਕਿ ਲੜਕੇ ਤੇ ਲੜਕੀਆਂ ’ਚ ਕੋਈ ਫਰਕ ਨਹੀਂ ਹੈ।
ਖੰਨਾ (ਨਿੱਜੀ ਪੱਤਰ ਪ੍ਰੇਰਕ): ਡਾ.ਭੀਮ ਰਾਓ ਅੰਬੇਦਕਰ ਐਜੂਕੇਸ਼ਨ ਤੇ ਵੈਲਫ਼ੇਅਰ ਸੁਸਾਇਟੀ ਵੱਲੋਂ ਨੇੜਲੇ ਪਿੰਡ ਗੰਢੂਆਂ ਧੀਆਂ ਦੀ ਲੋਹੜੀ ਮਨਾਈ ਗਈ। ਜਿਸ ਵਿੱਚ ਹਲਕਾ ਖੰਨਾ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਉਮੀਦਵਾਰ ਜਸਦੀਪ ਕੌਰ ਯਾਦੂ ਮੁੱਖ ਮਹਿਮਾਨ ਵਜੋਂ ਪੁੱਜੇ। ਇਸੇ ਤਰ੍ਹਾਂ ਇਥੋਂ ਦੇ ਵਾਰਡ ਨੰਬਰ-19 ਵਿੱਚ ਲੋਹੜੀ ਧੂਮਧਾਮ ਨਾਲ ਮਨਾਈ ਗਈ।
ਆਂਗਣਵਾੜੀ ਸੈਂਟਰ ਵਿੱਚ ਧੀਆਂ ਦੀ ਲੋਹੜੀ ਮਨਾਈ
ਮਾਛੀਵਾੜਾ (ਪੱਤਰ ਪ੍ਰੇਰਕ): ਇਥੇ ਸਥਾਨਕ ਆਂਗਣਵਾੜੀ ਸੈਂਟਰ ਨੰਬਰ- 122 ਵਿੱਚ ਧੀਆਂ ਦੀ ਲੋਹੜੀ ਮਨਾਈ ਗਈ, ਜਿਸ ਵਿੱਚ ਵਿਸ਼ੇਸ਼ ਤੌਰ ’ਤੇ ਨਗਰ ਕੌਂਸਲ ਪ੍ਰਧਾਨ ਸੁਰਿੰਦਰ ਕੁੰਦਰਾ, ਥਾਣਾ ਮੁਖੀ ਪ੍ਰਕਾਸ਼ ਮਸੀਹ, ਚੇਅਰਮੈਨ ਸੁਰਿੰਦਰ ਕੁਮਾਰ ਛਿੰਦੀ, ਚੇਅਰਮੈਨ ਧਰਮਵੀਰ ਧੰਮੀ, ਪਰਮਿੰਦਰ ਸਿੰਘ ਨੋਨਾ ਅਤੇ ਪਰਮਿੰਦਰ ਸਿੰਘ ਰੋਮੀ (ਯੂਐੱਸਏ) ਨੇ ਸ਼ਿਰਕਤ ਕੀਤੀ। ਉਕਤ ਆਗੂਆਂ ਨੇ ਕਿਹਾ ਕਿ ਧੀਆਂ ਹਰ ਖੇਤਰ ਵਿੱਚ ਮੋਹਰੀ ਹਨ ਅਤੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰ ਰਹੀਆਂ ਹਨ। ਇਸ ਮੌਕੇ ਧੀਆਂ ਦਾ ਸਨਮਾਨ ਵੀ ਕੀਤਾ ਗਿਆ। ਸਮਾਗਮ ਦੌਰਾਨ ਕੌਂਸਲਰ ਬਿਮਲਾ ਕੌਰ, ਸਹਾਇਕ ਥਾਣੇਦਾਰ ਜਗਦੇਵ ਸਿੰਘ, ਆਂਗਨਵਾੜੀ ਵਰਕਰ ਕੁਲਵੰਤ ਕੌਰ ਨੀਲੋਂ, ਪਰਮਜੀਤ ਸਿੰਘ ਨੀਲੋਂ, ਸੁਖਦੇਵ ਸਿੰਘ ਬਿੱਟੂ, ਧਰਮਿੰਦਰ ਸਿੰਘ, ਹਰਪ੍ਰੀਤ ਸਿੰਘ ਸੋਨਾ, ਮਹਿੰਦਰ ਸਿੰਘ, ਮਾ. ਪ੍ਰਕਾਸ਼ ਸਿੰਘ, ਠੇਕੇਦਾਰ ਲੱਕੀ ਰਾਣਾ, ਕੁਲਵਿੰਦਰ ਕੌਰ ਭੰਗੂ, ਪਰਮਿੰਦਰ ਕੌਰ, ਮਨਿੰਦਰ ਕੌਰ ਭਰਤ, ਮਨਜੀਤ ਕੌਰ, ਹੈਲਪਰ ਗੁਰਪ੍ਰੀਤ ਕੌਰ, ਕੁਲਵੀਰ ਕੌਰ, ਮਲਕੀਤ ਕੌਰ ਆਦਿ ਹਾਜ਼ਰ ਸਨ।