ਗੁਰਿੰਦਰ ਸਿੰਘ
ਲੁਧਿਆਣਾ, 29 ਮਈ
ਖਾੜੀ ਦੇਸ਼ਾਂ ਦੀ ਸਮਾਜ ਸੇਵੀ ਸੰਸਥਾ ਇੰਟਰਨੈਸ਼ਨਲ ਸ਼ਾਂਤੀ ਫੋਰਮ ਵੱਲੋਂ ਇੰਟਰਨੈਸ਼ਨਲ ਸ਼ਾਂਤੀ ਦਿਵਸ 2021 ਮੌਕੇ ਵੱਖ ਵੱਖ ਸ਼ਖ਼ਸੀਅਤਾਂ ਨੂੰ ਐਵਾਰਡ ਦੇਣ ਦਾ ਐਲਾਨ ਕੀਤਾ ਗਿਆ ਹੈ। ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਗਹੋਰ ਨੂੰ ਧਾਰਮਿਕ ਖੇਤਰ ’ਚ ਨਿਭਾਈਆਂ ਜਾ ਰਹੀਆਂ ਸ਼ਲਾਘਾਯੋਗ ਸੇਵਾਵਾਂ ਅਤੇ ਵਿਸ਼ਵ ਭਰ ਅੰਦਰ ਮਾਨਵਤਾ ਦੀ ਭਲਾਈ ਲਈ ਦਿਨ ਰਾਤ ਸੇਵਾ ਕਰ ਰਹੇ ਸਮਾਜ ਸੇਵੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਡਾ. ਐੱਸਪੀਐੱਸ ਓਬਰਾਏ, ਸਰਪ੍ਰਸਤ ਇਕਬਾਲ ਸਿੰਘ ਗਿੱਲ ਆਈਪੀਐੱਸ, ਪਾਵਰ ਟੂ ਸੇਫ ਰਾਈਟਸ ਦੇ ਪ੍ਰਧਾਨ ਇੰਜਨੀਅਰ ਪਰਮਜੀਤ ਸਿੰਘ ਭਾਰਜ ਅਤੇ ਜ਼ਿਲਾ ਪ੍ਰਧਾਨ ਜਸਵੰਤ ਸਿੰਘ ਛਾਪਾ ਨੂੰ ਗੋਲਡਨ ਐਵਾਰਡ ਅਤੇ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨ ਦਿੱਤਾ ਗਿਆ ਹੈ। ਇਹ ਐਵਾਰਡ ਅਬਦੁਲ ਘਾਣੀ ਯਾਹੀਆ ਅਲ ਇਬਰਹਾਮ ਵੱਲੋਂ ਡਾ. ਐੱਸਪੀਐੱਸ ਓਬਰਾਏ ਨੂੰ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਲਈ, ਸਰਪ੍ਰਸਤ ਇਕਬਾਲ ਸਿੰਘ ਗਿੱਲ ਆਈਪੀਐੱਸ ਅਤੇ ਜ਼ਿਲ੍ਹਾਂ ਪ੍ਰਧਾਨ ਜਸਵੰਤ ਸਿੰਘ ਛਾਪਾ ਨੂੰ ਹਰ ਜ਼ਰੂਰਤਮੰਦ ਤੱਕ ਸੇਵਾ ਪਹੁੰਚਾਉਣ, ਇੰਜਨੀਅਰ ਪਰਮਜੀਤ ਸਿੰਘ ਭਾਰਜ ਨੂੰ ਕੋਵਿਡ-19 ਦੌਰਾਨ ਲੋਕਾਂ ਨੂੰ ਤਣਾਅਮੁਕਤ ਕਰਨ ਲਈ ਦਿੱਤੇ ਜਾ ਰਹੇ ਹਨ।