ਪੱਤਰ ਪ੍ਰੇਰਕ
ਪਾਇਲ, 21 ਜੁਲਾਈ
ਵਿਧਾਨ ਸਭਾ ਹਲਕਾ ਪਾਇਲ ਦੇ ਨਾਮਵਰ ਪਿੰਡ ਸਿਹੌੜਾ ਵਿੱਚ ਯੂਥ ਕਲੱਬ ਨਾਲ ਜੁੜੇ ਨੌਜਵਾਨਾਂ ਤੇ ਨਗਰ ਵਾਸੀਆਂ ਨੇ ਸੜਕਾਂ ’ਤੇ ਝੋਨਾ ਲਗਾ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਜ਼ਾਹਰ ਕੀਤਾ। ਜ਼ਿਕਰਯੋਗ ਹੈ ਕਿ ਸੱਚਖੰਡ ਵਾਸੀ ਸੰਤ ਬਲਵੰਤ ਸਿੰਘ ਸਿਹੌੜੇ ਵਾਲਿਆਂ ਦੇ ਜੱਦੀ ਪਿੰਡ ਤੋਂ ਸਰਕਾਰੀ ਕਾਲਜ ਸਿੱਧਸਰ, ਗੁਰਦੁਆਰਾ ਸਿੱਧਸਰ ਸਾਹਿਬ, ਦਾਣਾ ਮੰਡੀ, ਬਿਜਲੀ ਗਰਿੱਡ ਸਮੇਤ ਰਾੜਾ ਸਾਹਿਬ ਨੂੰ ਜਾਣ ਵਾਲੀ ਸੜਕ ਅਤੇ ਪਿੰਡ ਦੇ ਦਰਵਾਜ਼ੇ ਕੋਲ ਨੌਜਵਾਨਾਂ ਨੇ ਝੋਨਾ ਲਾਇਆ। ਇਸ ਮਗਰੋਂ ਗੱਲਬਾਤ ਕਰਦਿਆਂ ਜਗਦੇਵ ਸਿੰਘ ਦੇਬੀ, ਗੁਰਮੇਲ ਸਿੰਘ ਤੇ ਪ੍ਰਧਾਨ ਚਰਨ ਸਿੰਘ ਨੇ ਕਿਹਾ ਕਿ ਪਿਛਲੀ ਅਕਾਲੀ ਦਲ ਤੇ ਮੌਜੂਦਾ ਕਾਂਗਰਸ ਸਰਕਾਰ ਨੇ ਸਾਡੇ ਪਿੰਡ ਨੂੰ ਅਣਗੌਲਿਆ ਕਰਕੇ ਹਮੇਸ਼ਾ ਵਿਤਕਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਚਾਰ ਸਾਲਾਂ ਦੌਰਾਨ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੂੰ ਸੜਕ ਦੀ ਦੁਰਦਸ਼ਾ ਸਬੰਧੀ ਅਨੇਕਾਂ ਵਾਰ ਜਾਣੂ ਕਰਵਾ ਚੁੱਕੇ ਹਾਂ। ਪਰ ਮਸਲਾ ਜਿਉਂ ਦਾ ਤਿਉਂ ਬਰਕਰਾਰ ਹੈ। ਇਸ ਮੌਕੇ ਬਲਵੰਤ ਸਿੰਘ, ਲਖਵਿੰਦਰ ਸਿੰਘ, ਜਸਵੀਰ ਸਿੰਘ, ਜਸਪ੍ਰੀਤ ਸਿੰਘ, ਪਰਮਜੀਤ ਸਿੰਘ, ਮਨਦੀਪ ਸਿੰਘ, ਜਗਦੀਪ ਸਿੰਘ, ਬਲਵਿੰਦਰ ਸਿੰਘ ਕਾਕਾ, ਜਗਜੀਤ ਸਿੰਘ ਫ਼ੌਜੀ, ਰਣਧੀਰ ਸਿੰਘ ਲਸਾੜਾ, ਸੁਖਵਿੰਦਰ ਸਿੰਘ, ਸੁਖਕਰਨ ਸਿੰਘ ਤੇ ਕਰਨ ਸਿਹੌੜਾ ਆਦਿ ਹਾਜ਼ਰ ਸਨ।