ਪੱਤਰ ਪ੍ਰੇਰਕ/ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 19 ਜੁਲਾਈ
ਵਿਧਾਨ ਸਭਾ ਹਲਕਾ ਜਗਰਾਉਂ ਦੇ ਪਿੰਡ ਮੱਲ੍ਹਾ,ਰਸੂਲਪੁਰ,ਡਾਗੀਆਂ, ਕਾਉਂਕੇ ਖੋਸਾ,ਕਾਉਂਕੇ ਕਲਾਂ, ਅਗਵਾੜ ਲੋਪੋ ਖੁਰਦ, ਅਗਵਾੜ ਲੋਪੋ ਕਲਾਂ, ਅਗਵਾੜ ਖੁਆਜਾ ਬਾਜੂ ਦੇ ਵਾਸੀ ਅੱਜ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨੁੰ ਮਿਲੇ। ਪੀੜਤ ਲੋਕਾਂ ਨੇ ਪ੍ਰਸ਼ਾਸਨ ਵੱਲੋਂ ਅਣਗੌਲੇ ਮਸਲੇ ਜਿਨ੍ਹਾਂ ਵਿੱਚ ਜਨਵਰੀ ਵਿਚ ਪਈ ਬਾਰਸ਼ ਕਾਰਨ ਕਣਕ ਅਤੇ ਆਲੂਆਂ ਦੀ ਨੁਕਸਾਨੀ ਗਈ ਫਸਲ ਦਾ ਮੁਆਵਜ਼ਾ ਨਾ ਮਿਲਣ, ਮਨਰੇਗਾ ਕਾਮਿਆਂ ਵੱਲੋ ਕੀਤੇ ਕੰਮ ਦੇ ਪੈਸੇ ਖਾਤਿਆਂ ਵਿਚ ਨਾ ਆਉਣ, ਪਿੰਡ ਚਚਰਾੜੀ ਤੋਂ ਚੰਦ ਭਾਨ ਡਰੇਨ ਦੀ ਸਫਾਈ, ਪਿੰਡ ਮੱਲ੍ਹਾ ਦੇ ਲੰਬੇ ਸਮੇਂ ਤੋ ਬੰਦ ਪਏ ਆਰਓ ਪਲਾਂਟ ਨੂੰ ਮੁੜ ਤੋਂ ਚਾਲੂ ਕਰਵਾਉਣ, ਪਿੰਡਾਂ ਦੇ ਸਕੂਲਾਂ ਵਿੱਚ ਅਧਿਆਪਕਾਂ, ਆਂਗਣਵਾੜੀ ਸੈਟਰਾਂ ਦੀਆਂ ਖਾਲੀ ਪਈਆਂ ਅਸਾਮੀਆਂ, ਆਟਾ-ਦਾਲ ਸਕੀਮ ਦੇ ਨਵੇਂ ਕਾਰਡ, ਟੁੱਟੀਆਂ ਸੜਕਾਂ ਦੇ ਨਵ-ਨਿਰਮਾਣ ਦੀ ਮੰਗ ਕੀਤੀ । ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਕਿ ਵਿਭਾਗ ਆਪਣੀਆਂ-ਆਪਣੀਆਂ ਕਮੀਆਂ ਅਤੇ ਕੰਮ ਨੋਟ ਕਰਨ ਅਤੇ ਤਰਤੀਬਵਾਰ ਲੋਕਾਈ ਨਾਲ ਜੁੱੜ ਮਸਲਿਆਂ ਦਾ ਨਿਪਟਾਰਾ ਕਰਨ । ਉਨ੍ਹਾਂ ਲੋਕਾ ਨੂੰ ਵਿਸਵਾਸ ਦਿਵਾਇਆ ਕਿ ਸਾਰੇ ਮਸਲੇ ਜਲਦੀ ਹੱਲ ਕੀਤੇ ਜਾਣਗੇ ।