ਸਕੂਲ ’ਚ ਬਿਨਾਂ ਇਜਾਜ਼ਤ ਕੋਵਿਡ ਟੀਕਾਕਰਨ ਕੈਂਪ ਲਾਉਣ ਦਾ ਦੋਸ਼
ਡਿਪੀਟੀ ਡੀਈਓ ਪ੍ਰਾਇਮਰੀ ਕੁਲਦੀਪ ਸੈਣੀ ਅਨੁਸਾਰ ਸਬੰਧਤ ਸਕੂਲ ਵਿੱਚ ਵਿਭਾਗ ਦੀ ਇਜਾਜ਼ਤ ਤੋਂ ਬਿਨਾਂ ਟੀਕਾਕਰਨ ਕੈਂਪ ਲਾਇਆ ਗਿਆ ਸੀ। ਉਹ ਸਕੂਲ ਗਏ ਪਰ ਅਧਿਆਪਕਾ ਨਾਲ ਕਿਸੇ ਤਰ੍ਹਾਂ ਦਾ ਦੁਵਿਵਹਾਰ ਨਹੀਂ ਕੀਤਾ। ਉਨ੍ਹਾਂ ਦੇ ਸਕੂਲ ਤੋਂ ਚਲੇ ਜਾਣ ਤੋਂ ਬਾਅਦ ਡੀਈਓ ਵੀ ਸਕੂਲ ਗਏ ਸਨ। ਬਾਅਦ ਵਿੱਚ ਅਧਿਆਪਕਾ ਦੀ ਹਾਲਤ ਖਰਾਬ ਹੋ ਗਈ ਅਤੇ ਉਸ ਨੂੰ ਦੋਰਾਹਾ ਦੇ ਹਸਪਤਾਲ ਵਿੱਚ ਇਲਾਜ ਲਈ ਪਹੁੰਚਾਇਆ ਗਿਆ ਸੀ।