ਪਾਇਲ (ਦੇਵਿੰਦਰ ਸਿੰਘ ਜੱਗੀ): ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ ਵਿੱਚ ਸੀਮਤ ਸੇਵਾਦਾਰਾਂ ਦੀ ਹਾਜ਼ਰੀ ਵਿੱਚ ਨਾਮ ਸਿਮਰਨ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸੰਤ ਬਾਬਾ ਦਰਸ਼ਨ ਸਿੰਘ ਖ਼ਾਲਸਾ ਨੇ ਗੁਰਬਾਣੀ ਵਿਚਾਰ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਸਿੱਖ ਧਰਮ ਵਿੱਚ ਪੰਜ ਪਿਆਰੇ ਨਾਮ ਅੰਮ੍ਰਿਤ ਦੀ ਦਾਤ ਬਖਸਿਸ਼ ਕਰਦੇ ਹਨ ਤੇ ਹਰ ਇੱਕ ਸਿੱਖ ਗੁਰੂ ਵਾਲਾ ਬਣ ਕੇ ਨਾਮ ਜਪੇ ਤੇ ਧਰਮ ਦੀ ਕਿਰਤ ਕਰਦੇ ਹੋਏ ਦੀਨ ਦੁਖੀਆਂ ਦੀ ਸੇਵਾ ਕਰਕੇ ਆਪਣਾ ਜਨਮ ਸਫਲਾ ਕਰੇ। ਸੰਗਤਾਂ ਨੇ ਇਸ ਨਾਮ ਸਿਮਰਨ ਸਮਾਗਮ ਦਾ ਸਿੱਧਾ ਪ੍ਰਸਾਰਣ ਢੱਕੀ ਸਾਹਿਬ ਦੀ ਫੇਸਬੁੱਕ ਤੇ ਯੂਟਿਊਬ ਚੈਨਲ ’ਤੇ ਸਰਵਣ ਕੀਤਾ।