ਖੰਨਾ: ਅੱਜ ਦਸਮੇਸ਼ ਟੈਕਸੀ ਯੂਨੀਅਨ ਦੇ ਮੈਬਰਾਂ ਦੀ ਇੱਕਤਰਤਾ ਸਿਵਲ ਹਸਪਤਾਲ ਨਜ਼ਦੀਕ ਟੈਕਸੀ ਸਟੈਂਡ ਵਿੱਚ ਹੋਈ, ਜਿਸ ਵਿਚ ਟੈਕਸੀ ਅਪਰੇਟਰਾਂ ਨੇ ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ’ਤੇ ਚਿੰਤਾ ਪ੍ਰਗਟ ਕਰਦਿਆਂ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਯੂਨੀਅਨ ਵੱਲੋਂ ਨਵੀਂ ਰੇਟ ਸੂਚੀ ਜਾਰੀ ਕਰਦਿਆਂ ਟੈਕਸੀ ਅਪਰੇਟਰਾਂ ਨੂੰ ਨਵੇਂ ਰੇਟਾਂ ਅਨੁਸਾਰ ਹੀ ਕੰਮ ਕਰਨ ਦੀ ਹਦਾਇਤ ਕੀਤੀ ਗਈ। ਕਮੇਟੀ ਨੇ ਕਿਹਾ ਕਿ ਜੇਕਰ ਕੋਈ ਬਾਹਰਲੀ ਗੱਡੀ ਖੰਨਾ ਆ ਕੇ ਘੱਟ ਰੇਟ ’ਤੇ ਕੰਮ ਕਰੇਗੀ ਤਾਂ ਉਸ ਖਿਲਾਫ਼ ਯੂਨੀਅਨ ਵੱਲੋਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। -ਨਿੱਜੀ ਪੱਤਰ ਪ੍ਰੇਰਕ