ਖੇਤਰੀ ਪ੍ਰਤੀਨਿਧ
ਲੁਧਿਆਣਾ, 13 ਅਗਸਤ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਐਮਕਾਮ ਪਹਿਲਾ ਸਮੈਸਟਰ ਦੇ ਐਲਾਨੇ ਨਤੀਜੇ ਵਿੱਚ ਰਾਮਗੜ੍ਹੀਆ ਗਰਲਜ਼ ਕਾਲਜ, ਡੀਡੀ ਜੈਨ ਕਾਲਜ ਅਤੇ ਜੀਐਨਕੇਸੀਡਬਲਿਊੂ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਰਾਮਗੜ੍ਹੀਆ ਗਰਲਜ਼ ਕਾਲਜ ਦੀ ਵਿਦਿਆਰਥਣ ਗਗਨਦੀਪ ਕੌਰ ਨੇ ਪਹਿਲਾ, ਪਰਮਦੀਪ ਕੌਰ ਨੇ ਦੂਜਾ, ਪਵਨਜੀਤ ਕੌਰ ਅਤੇ ਪ੍ਰਭਜੀਤ ਕੌਰ ਨੇ ਸਾਂਝੇ ਤੌਰ ’ਤੇ ਕਾਲਜ ਵਿੱਚੋਂ ਤੀਜਾ ਸਥਾਨ ਪ੍ਰਾਪਤ ਕੀਤਾ। ਜੀਐੱਨਕੇਸੀਡਬਲਿਯੂ ਮਾਡਲ ਟਾਊਨ ਦਾ ਵੀ ਐਮ-ਕਾਮ ਪਹਿਲਾ ਸਮੈਸਟਰ ਵਿੱਚ ਕਾਲਜ ਦੀ ਵਿਦਿਆਰਥਣ ਰੀਚਾ ਮਹਿਰਾ, ਅਮਨਪ੍ਰੀਤ ਕੌਰ ਤੇ ਕਨਿਸ਼ਕਾ ਸ਼ਰਮਾ ਨੇ ਕਾਲਜ ਵਿੱਚੋਂ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਡੀਡੀ ਜੈਨ ਕਾਲਜ ਦੀ ਵਿਦਿਆਰਥਣ ਸੰਗੀਤਾ ਕੁਮਾਰੀ, ਸਪਨਾ ਚੋਪੜਾ ਅਤੇ ਪੂਜਾ ਮਹਿਤਾ ਨੇ ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਲ ਕੀਤੀਆਂ।
ਮਾਲਵਾ ਕਾਲਜ ਬੌਂਦਲੀ ਦਾ ਨਤੀਜਾ ਸ਼ਾਨਦਾਰ
ਸਮਰਾਲਾ (ਪੱਤਰ ਪ੍ਰੇਰਕ): ਪੰਜਾਬ ਯੂਨੀਵਰਸਿਟੀ ਵਲੋਂ ਐਲਾਨੇ ਗਏ ਨਤੀਜਿਆਂ ਵਿਚੋਂ ਮਾਲਵਾ ਕਾਲਜ ਬੌਂਦਲੀ-ਸਮਰਾਲਾ ਦੇ ਬੀ.ਕਾਮ. ਦਾ ਨਤੀਜਾ ਸ਼ਾਨਦਾਰ ਰਿਹਾ। ਕਾਲਜ ਦੇ ਬੀ.ਕਾਮ. ਸਮੈਸਟਰ ਪਹਿਲਾ ਦੇ ਵਿਦਿਆਰਥੀ ਕਰਮ ਸਿੰਘ ਨੇ ਪਹਿਲਾ ਅਤੇ ਦੀਪਿਕਾ ਗਰਗ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਬੀ. ਕਾਮ. ਸਮੈਸਟਰ ਤੀਜਾ ਵਿੱਚ ਗੁਰਦੀਪ ਸਿੰਘ ਨੇ ਪਹਿਲਾ ਅਤੇ ਅਨੀਸ਼ ਅਗਰਵਾਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਪ੍ਰਕਾਰ ਬੀ. ਕਾਮ. ਸਮੈਸਟਰ ਪੰਜਵੇਂ ਵਿੱਚੋਂ ਪ੍ਰਭਜੋਤ ਸਿੰਘ ਨੇ ਪਹਿਲਾ ਅਤੇ ਲਵਪ੍ਰੀਤ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ।