ਪੱਤਰ ਪ੍ਰੇਰਕ
ਸਮਰਾਲਾ, 19 ਅਪਰੈਲ
ਸਮਰਾਲਾ ਵਿੱਚ ਰਾਮਗੜ੍ਹੀਆ ਫੈਡਰੇਸ਼ਨ ਦੇ ਪ੍ਰਧਾਨ ਡਾ. ਪਰਵਿੰਦਰ ਸਿੰਘ ਬੱਲੀ ਦੀ ਅਗਵਾਈ ’ਚ ਰਾਮਗੜ੍ਹੀਆ ਭਾਈਚਾਰੇ ਦੇ ਆਗੂਆਂ ਅਤੇ ਵਰਕਰਾਂ ਨੇ ਆਮ ਆਦਮੀ ਪਾਰਟੀ ਦੇ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ। ਫੈਡਰੇਸ਼ਨ ਦੇ ਪ੍ਰਧਾਨ ਤੇ ਬੀ.ਸੀ ਵਿੰਗ ਦੇ ਸੀਨੀਅਰ ਆਗੂ ਡਾ. ਪਰਵਿੰਦਰ ਸਿੰਘ ਬੱਲੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਭੁੱਲਰ ਨੇ ਰਾਮਗੜ੍ਹੀਆ ਤੇ ਸੁੁਨਿਆਰ ਭਾਈਚਾਰੇ ਖਿਲਾਫ ਗਲਤ ਸ਼ਬਦਾਵਲੀ ਵਰਤ ਕੇ ਸਮੁੱਚੇ ਸਮਾਜ ਵਿਚ ਜਿੱਥੇ ਆਪਣਾ ਅਕਸ ਖਰਾਬ ਕੀਤਾ ਹੈ ਉਥੇ ਹੀ ਸੱਤਾਧਾਰੀ ਪਾਰਟੀ ਦੇ ਵੱਕਾਰ ਨੂੰ ਵੀ ਵੱਡੀ ਢਾਅ ਲਾਈ ਹੈ। ਚਾਰੇ ਪਾਸੇ ਇਸ ਮੰਤਰੀ ਦੀ ਸ਼ਬਦਾਵਲੀ ਦਾ ਵਿਰੋਧ ਹੋ ਰਿਹਾ ਹੈ ਪਰ ਫਿਰ ਵੀ ਇਹ ਆਪਣੀ ਕੀਤੀ ਗਲਤੀ ਦੇ ਪਛਤਾਵੇ ’ਚ ਮੁਆਫ਼ੀ ਮੰਗਣ ਲਈ ਤਿਆਰ ਨਹੀਂ। ਹੁਣ ਇਸ ਨੂੰ ਸਬਕ ਸਿਖਾਉਣ ਲਈ ਸਮੁੱਚੀ ਭਾਈਚਾਰੇ ਵੱਲੋਂ ਲੋਕ ਸਭਾ ਦੀਆਂ ਚੋਣਾਂ ’ਚ ਸੱਤਾਧਾਰੀ ਪਾਰਟੀ ਤੋਂ ਉਲਟ ਜਾ ਕੇ ਵੋਟਾਂ ਪਾਈਆਂ ਜਾਣਗੀਆਂ ਜਿਸ ਦਾ ਖਾਮਿਆਜ਼ਾ ਸਮੁੱਚੀ ਪਾਰਟੀ ਨੂੰ ਭੁਗਤਣਾ ਪਵੇਗਾ। ਇਸ ਮੌਕੇ ਜਸਪਾਲ ਸਿੰਘ ਰਿਐਤ, ਹਰਭਜਨ ਸਿੰਘ ਖੁਰਲ, ਧਨਜੀਤ ਸਿੰਘ ਸੋਹਲ, ਸੁਰਿੰਦਰ ਸਿੰਘ ਸੋਹਲ, ਹਰਵਿੰਦਰ ਸਿੰਘ ਰਿਐਤ, ਬਲਵੀਰ ਸਿੰਘ ਖੁਰਲ, ਗੁਰਪ੍ਰੀਤ ਸਿੰਘ ਰਿਐਤ, ਬਲਵਿੰਦਰ ਸਿੰਘ ਰਿਐਤ, ਸਾਧੂ ਸਿੰਘ ਹੁੰਝਣ, ਭਗਵੰਤ ਸਿੰਘ ਰਿਐਤ, ਸਰਬਜੀਤ ਸਿੰਘ ਪੱਪੀ,ਬੌਬੀ ਕਲਸੀ, ਰਾਜਵਿੰਦਰ ਸਿੰਘ ਰਾਜੂ, ਮਹੰਤ ਭਰਪੂਰ ਦਾਸ, ਭੁਪਿੰਦਰ ਸਿੰਘ ਕਲਸੀ ਅਤੇ ਪਾਹੁਲਜੋਤ ਸਿੰਘ ਆਦਿ ਹਾਜ਼ਰ ਸਨ।