ਲੁਧਿਆਣਾ: ਇਥੇ ਪੀਏਯੂ ਦੇ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਵਿੱਚ ਪੀਐੱਚਡੀ ਦੀ ਵਿਦਿਆਰਥਣ ਰਮਨਦੀਪ ਕੌਰ ਨੂੰ ਬਾਗਬਾਨੀ ਵਿੱਚ ਸ਼ਾਨਦਾਰ ਸ਼ੋਧ ਪ੍ਰਬੰਧ ਲਿਖਣ ਲਈ ‘ਡਾ. ਜੀ ਐੱਸ ਰੰਧਾਵਾ ਐਵਾਰਡ’ ਹਾਸਲ ਕੀਤਾ ਹੈ। ਰਮਨਦੀਪ ਨੇ ਆਪਣਾ ਖੋਜ ਕਾਰਜ ਟਮਾਟਰ ਅਤੇ ਸ਼ਿਮਲਾ ਮਿਰਚ ਦੀ ਵਰਤੋਂ ਨਾਲ ਬਰੈੱਡ ਬਣਾਉਣ ਬਾਰੇ ਲਿਖਿਆ ਸੀ। ਇਹ ਐਵਾਰਡ ਉਸਨੂੰ ਬਾਗਬਾਨੀ ਦੇ ਵਿਕਾਸ ਲਈ ਬਣੀ ਸੁਸਾਇਟੀ ਦੇ ਸਥਾਪਨਾ ਦਿਵਸ ਮੌਕੇ ਹੇਸਾਰ ਘਾਟ ਬੈਂਗਲੋਰ ਵਿੱਚ ਪ੍ਰਦਾਨ ਕੀਤਾ ਗਿਆ। ਇਸ ਵਿੱਚ ਨਕਦ ਰਾਸ਼ੀ ਤੋਂ ਬਿਨਾਂ ਪ੍ਰਮਾਣ ਪੱਤਰ ਵੀ ਸ਼ਾਮਲ ਹੈ। ਪੀਏਯੂ ਦੇ ਵਾਈਸ ਚਾਂਸਲਰ ਡੀ ਕੇ ਤਿਵਾੜੀ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਸੰਦੀਪ ਬੈਂਸ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਮੁਖੀ ਡਾ. ਪੂਨਮ ਏ ਸਚਦੇਵ, ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਰਮਨਦੀਪ ਕੌਰ ਅਤੇ ਉਨ੍ਹਾਂ ਦੇ ਨਿਗਰਾਨ ਡਾ. ਕਮਲਜੀਤ ਕੌਰ ਨੂੰ ਇਸ ਪ੍ਰਾਪਤੀ ਵਧਾਈ ਦਿੱਤੀ। -ਖੇਤਰੀ ਪ੍ਰਤੀਨਿਧ