ਪੱਤਰ ਪ੍ਰੇਰਕ
ਰਾਏਕੋਟ, 23 ਦਸੰਬਰ
ਸ਼ਹਿਰ ਦੇ ਸਾਰੇ ਮੁੱਖ ਮਾਰਗਾਂ ਅਤੇ ਮੁੱਖ ਚੌਕਾਂ ਸਣੇ ਧਾਰਮਿਕ ਸਥਾਨਾਂ ਨੂੰ ਆਉਣ ਵਾਲੇ ਰਸਤਿਆਂ ਨੂੰ ਸੀਸੀਟੀਵੀ ਕੈਮਰਿਆਂ ਨਾਲ ਲੈਸ ਕੀਤਾ ਜਾ ਰਿਹਾ ਹੈ, ਜਿਸ ਦੇ ਕੰਮ ਦੀ ਸ਼ੁਰੂਆਤ ਅੱਜ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਨੇ ਰੀਬਨ ਕੱਟਕੇ ਕੀਤੀ। ਇਸ ਮੌਕੇ ਡਾ. ਅਮਰ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਸੀਸੀਟੀਵੀ ਲਗਾਉਣ ਦੀ ਮੰਗ ਕੀਤੀ ਗਈ ਸੀ ਤਾਂ ਜੋ ਸ਼ਹਿਰ ਵਿੱਚ ਹੁੰਦੀਆਂ ਵਾਰਦਾਤਾਂ ’ਤੇ ਕਾਬੂ ਪਾਇਆ ਜਾ ਸਕੇ ਅਤੇ ਸ਼ਹਿਰ ’ਚ ਲੋਕਾਂ ਦੀ ਸੁਰੱਖਿਆ ਵਧਾਉਣ ਦੀ ਯੋਜਨਾ ਨੂੰ ਲੈ ਕੇ ਇਹ ਸੀਸੀਟੀਵੀ ਕੈਮਰੇ ਲਗਾਏ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਸੀਸੀਟੀਵੀ ਕੈਮਰੇ ਸ਼ਹਿਰ ’ਚ ਅਮਨ ਕਾਨੂੰਨ ਕਾਇਮ ਰੱਖਣ ਵਿੱਚ ਸਹਾਈ ਸਿੱਧ ਹੋਣਗੇ। ਇਸ ਦੌਰਾਨ ਉਨ੍ਹਾਂ ਤੋਂ ਇਲਾਵਾ ਕਾਰਜ ਸਾਧਕ ਅਫ਼ਸਰ ਅਮਰਿੰਦਰ ਸਿੰਘ ਨੇ ਦੱਸਿਆ ਕਿ ਸ਼ਹਿਰ ਵਿੱਚ ਪ੍ਰਮੁੱਖ ਚੌਕਾਂ ਵਿੱਚ ਹਾਈਕੁਆਲਿਟੀ ਵਾਇਰਲੈੱਸ 31 ਕੈਮਰੇ ਲਗਾਏ ਜਾ ਰਹੇ ਹਨ। ਕੈਮਰੇ ਲਗਾਉਣ ’ਤੇ ਤਕਰੀਬਨ 12 ਲੱਖ ਰੁਪਏ ਦੀ ਲਾਗਤ ਆਵੇਗੀ। ਉਨ੍ਹਾਂ ਦੱਸਿਆ ਕਿ ਇਸ ਦਾ ਸਾਰਾ ਕੰਟਰੋਲ ਥਾਣਾ ਸਿਟੀ ਵਿੱਚ ਹੋਵੇਗਾ, ਜਿੱਥੇ ਇੱਕ ਟਾਵਰ ਵੀ ਲਗਾਇਆ ਜਾ ਰਿਹਾ ਹੈ। ਇਸ ਮੌਕੇ ਐੱਸਡੀਐੱਮ ਡਾ. ਹਿਮਾਂਸ਼ੂ ਗੁਪਤਾ, ਕਾਮਿਲ ਬੋਪਾਰਾਏ, ਡੀਐੱਸਪੀ ਸੁਖਨਾਜ ਸਿੰਘ, ਚੇਅਰਮੈਨ ਸੁਖਪਾਲ ਸਿੰਘ ਗੋਂਦਵਾਲ, ਐੱਸਡੀਓ ਜਗਪ੍ਰੀਤ ਸਿੰਘ ਬੁੱਟਰ, ਬਲਜੀਤ ਸਿੰਘ ਹਲਵਾਰਾ, ਏਬੰਤ ਜੈਨ, ਯਸਪਾਲ ਜੈਨ, ਵਿਨੋਦ ਕਤਿਆਲ, ਵਿਨੋਦ ਜੈਨ, ਅਨਿਲ ਕੁਮਾਰ ਤੇ ਮੁਹੰਮਦ ਇਮਰਾਨ ਹਾਜ਼ਰ ਸਨ।