ਪੱਤਰ ਪ੍ਰੇਰਕ
ਮਾਛੀਵਾੜਾ, 26 ਜੁਲਾਈ
ਸਾਹਿਤ ਸਭਾ ਮਾਛੀਵਾੜਾ ਦੀ ਮਾਸਿਕ ਇਕੱਤਰਤਾ ਸ੍ਰੀ ਸ਼ੰਕਰ ਦਾਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਭਾ ਦੇ ਪ੍ਰਧਾਨ ਟੀ. ਲੋਚਨ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਉੱਘੇ ਸਾਹਿਤਕਾਰ, ਆਲੋਚਕ ਅਤੇ ਚਿੰਤਕ ਰਘਬੀਰ ਸਿੰਘ ਭਰਤ ਉਚੇਚੇ ਤੌਰ ’ਤੇ ਸ਼ਾਮਲ ਹੋਏ। ਢੇਰ ਸਾਰੀਆਂ ਪੁਸਤਕਾਂ ਦੇ ਰਚੇਤਾ ਸ੍ਰੀ ਭਰਤ ਨੇ ‘ਮਾਛੀਵਾੜੇ ਦਾ ਇਤਿਹਾਸ’, ‘ਪੰਜਾਬੀ ਸ਼ਾਇਰਾਂ ਦਾ ਤਜ਼ਕਰਾ’ ਆਦਿ ਵਰਗੀਆਂ ਬਹੁਤ ਹੀ ਮੁੱਲਵਾਨ ਪੁਸਤਕਾਂ ਛਪਵਾ ਕੇ ਸਾਹਿਤ ਜਗਤ ਵਿਚ ਬਹੁਤ ਨਿੱਗਰ ਯੋਗਦਾਨ ਪਾਇਆ। ਹਾਜ਼ਰ ਸਾਹਿਤਕਾਰਾਂ ਵਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਰਘਬੀਰ ਸਿੰਘ ਭਰਤ ਨੇ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਦਿੱਤੇ। ਰਚਨਾਵਾਂ ਦੇ ਦੌਰ ਵਿਚ ਆਜ਼ਾਦ ਵਿਸਮਾਦ, ਮਲਕੀਤ ਸਿੰਘ, ਹਰਨਾਮ ਸਿੰਘ ਡੱਲਾ, ਅਵਤਾਰ ਸਿੰਘ ਉਟਾਲਾਂ ਅਤੇ ਪ੍ਰੀਤ ਜੋਨੇਵਾਲ ਨੇ ਰਚਨਾਵਾਂ ਪੇਸ਼ ਕੀਤੀਆਂ। ਸ਼ਾਇਰ ਨਿਰੰਜਨ ਸੂਖਮ ਤੇ ਸ਼ਾਇਰ ਟੀ. ਲੋਚਨ ਨੇ ਗ਼ਜ਼ਲਾਂ ਪੇਸ਼ ਕੀਤੀਆਂ। ਇਸ ਇਕੱਤਰਤਾ ਦਾ ਸੰਚਾਲਨ ਸਭਾ ਦੇ ਜਨਰਲ ਸਕੱਤਰ ਨਿਰੰਜਨ ਸੂਖਮ ਨੇ ਕੀਤਾ। ਇਨ੍ਹਾਂ ਰਚਨਾਵਾ ’ਤੇ ਉਸਾਰੂ ਬਹਿਸ ਵਿਚ ਹੋੋਰਨਾਂ ਤੋਂ ਇਲਾਵਾ ਗੁਰਭਗਤ ਸਿੰਘ ਗਿੱਲ, ਡਾ. ਅਮਰਜੀਤ ਸਹਿਗਲ, ਪ੍ਰੀਤ ਜੋਨੇਵਾਲ ਆਦਿ ਸਾਹਿਤਕਾਰਾਂ ਨੇ ਭਾਗ ਲਿਆ। ਅਖ਼ੀਰ ਵਿਚ ਟੀ. ਲੋਚਨ ਨੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ।