ਦੇਵਿੰਦਰ ਸਿੰਘ ਜੱਗੀ
ਪਾਇਲ , 11 ਫਰਵਰੀ
ਵਿਧਾਨ ਸਭਾ ਹਲਕਾ ਪਾਇਲ ਤੋਂ ਕਾਂਗਰਸ ਦੇ ਉਮੀਦਵਾਰ ਲਖਵੀਰ ਸਿੰਘ ਲੱਖਾ ਦੀ ਚੋਣ ਮੁਹਿੰਮ ਨੂੰ ਤੇਜ਼ ਕਰਨ ਲਈ ਦਾਣਾ ਮੰਡੀ ਮਲੌਦ ਵਿਖੇ ਉਲੀਕੇ ਸਮੇਂ ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 7 ਘੰਟੇ ਦੇਰੀ ਨਾਲ ਪੁੱਜੇ।ਉਨ੍ਹਾਂ ਨਾਲ ਸਾਬਕਾ ਮੰਤਰੀ ਤੇਜ ਪ੍ਰਕਾਸ਼ ਸਿੰਘ ਕੋਟਲੀ ਤੇ ਫ਼ਿਲਮ ਕਲਾਕਾਰ ਯੋਗਰਾਜ ਸਿੰਘ ਵੀ ਸਨ। ਇਸ ਮੌਕੇ ਚੇਅਰਮੈਨ ਯਾਦਵਿੰਦਰ ਸਿੰਘ ਜੰਡਾਲੀ, ਚੇਅਰਮੈਨ ਕਮਲਜੀਤ ਸਿੰਘ ਸਿਆੜ, ਨਗਰ ਪੰਚਾਇਤ ਪ੍ਰਧਾਨ ਵਰਿੰਦਰਜੀਤ ਕੌਰ, ਰਾਜਿੰਦਰ ਸਿੰਘ ਕਾਕਾ ਰੋੜੀਆਂ, ਸੂਬਾ ਸਕੱਤਰ ਕੁਲਬੀਰ ਸਿੰਘ ਸੋਹੀਆਂ, ਬੰਤ ਸਿੰਘ ਦੋਬੁਰਜੀ, ਅਮਰਦੀਪ ਮਟਕਣ, ਉਪ-ਚੇਅਰਮੈਨ ਗੁਰਦੀਪ ਸਿੰਘ ਜ਼ੁਲਮਗੜ, ਬਲਾਕ ਪ੍ਰਧਾਨ ਅਵਿੰਦਰਦੀਪ ਸਿੰਘ ਜੱਸਾ ਰੋੜੀਆਂ, ਚੇਅਰਮੈਨ ਗੁਰਮੇਲ ਸਿੰਘ ਗਿੱਲ, ਹਰਮਿੰਦਰ ਸਿੰਘ ਛਿੰਦਾ ਘੁਡਾਣੀ, ਭਗਤ ਸਿੰਘ ਮਿੰਟੂ, ਕਮਲੇਸ਼ ਕੌਰ ਪਾਇਲ, ਸਤਿੰਦਰਦੀਪ ਕੌਰ ਦੀਪੀ ਮਾਂਗਟ,ਗੁਰਵਿੰਦਰ ਸਿੰਘ ਸੋਨੂੰ ਨਿਜ਼ਾਮਪੁਰ ਹਾਜ਼ਰ ਸਨ।