ਦੇਵਿੰਦਰ ਸਿੰਘ ਜੱਗੀ
ਪਾਇਲ, 4 ਫਰਵਰੀ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਅੱਜ ਸੂਬਾ ਕਮੇਟੀ ਦੇ ਸੱਦੇ ਤਹਿਤ 4 ਤੋਂ 10 ਫਰਵਰੀ ਤੱਕ ਪਿੰਡਾਂ ਸ਼ਹਿਰਾਂ ਅਤੇ ਤਹਿਸੀਲਾਂ ਦੇ ਵਿੱਚ ਰੋਸ ਧਰਨੇ ਦੇ ਕੇ ਸਕੂਲ ਖੁਲ੍ਹਵਾਉਣ ਦੀ ਮੰਗ ਕੀਤੀ ਜਾ ਰਹੀ ਹੈ। ਅੱਜ ਪਿੰਡ ਘੁਡਾਣੀ ਕਲਾਂ ਵਿਖੇ ਰੈਲੀ ਵੀ ਕੀਤੀ ਗਈ ਅਤੇ ਅੱਠ ਫਰਵਰੀ ਨੂੰ ਐੱਸਡੀਐੱਮ ਪਾਇਲ ਵਿਖੇ ਭਾਰੀ ਇਕੱਠ ਕਰਕੇ ਪ੍ਰਸ਼ਾਸਨ ‘ਤੇ ਦਬਾਅ ਪਾਇਆ ਜਾਵੇਗਾ। ਕਿਸਾਨ ਆਗੂ ਸੁਦਾਗਰ ਸਿੰਘ ਘੁਡਾਣੀ ਨੇ ਕਿਹਾ ਕਿ ਸਰਕਾਰ ਵੱਲੋਂ ਜਾਣ ਬੁੱਝ ਕੇ ਕਰੋਨਾ ਦੀ ਆੜ ਹੇਠ ਸਰਕਾਰੀ ਅਦਾਰਿਆਂ ਨੂੰ ਖ਼ਤਮ ਕਰ ਕੇ ਪ੍ਰਾਈਵੇਟਾਂ ਦੇ ਵੱਸ ਪਾਇਆ ਜਾ ਰਿਹਾ ਹੈ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ, ਪਰਮਵੀਰ ਸਿੰਘ, ਯੁਵਰਾਜ ਸਿੰਘ, ਗੁਰਕੀਰਤ ਸਿੰਘ ਜੀਵਨ ਸਿੰਘ, ਨਿਰਮਲ ਸਿੰਘ, ਛਿੰਦਰ ਸਿੰਘ ਤੇ ਬੰਤ ਸਿੰਘ ਹਾਜ਼ਰ ਸਨ।