ਖੇਤਰੀ ਪ੍ਰਤੀਨਿਧ
ਲੁਧਿਆਣਾ, 18 ਸਤੰਬਰ
ਖੇਡਾਂ ਵਤਨ ਪੰਜਾਬ ਦੀਆਂ ਤਹਿਤ ਲੁਧਿਆਣਾ ਵਿੱਚ 22 ਸਤੰਬਰ ਤੱਕ ਕਰਵਾਈਆਂ ਜਾ ਰਹੀਆਂ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਅੱਜ ਅੰਡਰ-21 ਲੜਕੇ/ਲੜਕੀਆਂ ਦੇ ਮੁਕਾਬਲੇ ਕਰਵਾਏ ਗਏ। ਲੜਕਿਆਂ ਦੇ ਹੈਂਡਬਾਲ ਮੁਕਾਬਲੇ ਵਿੱਚ ਬੀਵੀਐਮ ਸਕੂਲ ਨੇ ਰਾਮਗੜ੍ਹੀਆ ਕੋ ਐਜੂਕੇਸ਼ਨ ਸਕੂਲ ਨੂੰ 12-0 ਅੰਕਾਂ ਦੇ ਫ਼ਰਕ ਨਾਲ ਹਰਾਇਆ।
ਜ਼ਿਲ੍ਹਾ ਖੇਡ ਅਫਸਰ ਰਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਹੋਏ ਵੱਖ ਵੱਖ ਮੁਕਾਬਲਿਆਂ ਵਿੱਚੋਂ ਹੈਂਡਬਾਲ ਵਿੱਚ ਬੀਵੀਐਮ ਸਕੂਲ ਦੇ ਲੜਕਿਆਂ ਨੇ ਰਾਮਗੜ੍ਹੀਆ ਸਕੂਲ ਨੂੰ 12-0 ਨਾਲ, ਪੀਏਯੂ ਕਲੱਬ ਨੇ ਐਨਜੇਐਸਏ ਖੰਨਾ ਨੂੰ 14-3, ਬੀਵੀਐਮ ਕਿਚਲੂ ਨਗਰ ਨੇ ਅੰਮ੍ਰਿਤ ਇੰਡੋ ਕੈਨੇਡੀਅਨ ਨੂੰ 15-5 ਨਾਲ, ਗੁਰੂ ਨਾਨਕ ਕਲੱਬ ਦੀ ਟੀਮ ਨੇ ਪਿੰਡ ਭੂੰਦੜੀ ਨੂੰ 7-6 ਨਾਲ, ਐਸਸੀਡੀ ਸਰਕਾਰੀ ਕਾਲਜ ਨੇ ਜੀਐਸਜੀ ਨੂੰ 24-3 ਨਾਲ ਹਰਾਇਆ। ਲੜਕੀਆਂ ਦੇ ਮੁਕਾਬਲੇ ’ਚ ਬੀਵੀਐਮ ਸਕੂਲ ਕਿਚਲੂ ਨਗਰ ਦੀ 7-0, ਜੇਜੇ ਐਸ ਸੈਕਰਡ ਹਾਰਟ ਸਕੂਲ 11-4 ਤੇ ਸਰਕਾਰੀ ਕਾਲਜ ਦੀਆਂ ਟੀਮ ਆਪਣੇ ਵਿਰੋਧੀ ਤੋਂ 11-0 ਅੰਕਾਂ ਦੇ ਫ਼ਰਕ ਨਾਲ ਜੇਤੂ ਰਹੀ।
ਹਾਕੀ ਲੜਕਿਆਂ ਵਿੱਚ ਪਿੰਡ ਅਕਾਲਗੜ੍ਹ ਦੀ ਟੀਮ ਨੇ ਡੀਏਵੀ ਪੱਖੋਵਾਲ ਨੂੰ 4-0 ਨਾਲ, ਕਿਲਾਰਾਏਪੁਰ ਦੀ ਟੀਮ ਨੇ ਰਾਣੀ ਖਾਸ ਨਵੀਂ ਖਾਸ ਕਲੱਬ ਨੂੰ 5-1 ਨਾਲ, ਸੁਧਾਰ ਕਾਲਜ ਨੇ ਚਚਰਾੜੀ ਨੂੂੰ 5-0 ਨਾਲ, ਜਰਖੜ ਅਕੈਡਮੀ ਨੇ ਗੁਰੂ ਅੰਗਦ ਕਲੱਬ ਨੂੰ 1-0 ਨਾਲ ਅਤੇ ਮਾਲਵਾ ਅਕੈਡਮੀ ਨੇ ਅਕਾਲਗੜ੍ਹ ਦੀ ਟੀਮ ਨੂੰ 4-0 ਨਾਲ ਹਾਰ ਦਿੱਤੀ। ਲੜਕੀਆਂ ਵਿੱਚੋਂ ਹਾਕੀ ਅਕੈਡਮੀ ਲੁਧਿਆਣਾ ਦੀ ਟੀਮ ਜੇਤੂ ਰਹੀ। ਬਾਸਕਟਬਾਲ ਲੜਕਿਆਂ ’ਚ ਲੁਧਿਆਣਾ ਬਾਸਕਟਬਾਲ ਅਕੈਡਮੀ, ਪੁਲੀਸ ਲਾਈਨ ਅਕੈਡਮੀ, ਨਵ ਭਾਰਤੀ ਕਲੱਬ ਨੇ ਆਪੋ ਆਪਣੋ ਮੈਚ ਜਿੱਤੇ। ਤੈਰਾਕੀ 50 ਮੀਟਰ ਬਟਰਫਲਾਈ ਸਟ੍ਰੋਕ ’ਚ ਲੜਕਿਆਂ ਵਿੱਚੋਂ ਇਸ਼ਾਨ ਪਵਾਰ, ਲੜਕੀਆਂ ਵਿੱਚੋਂ ਕ੍ਰਿਤੀ ਅਰੋੜਾ, 50 ਮੀਟਰ ਬਰੈਸਟ ਸਟ੍ਰੋਕ ’ਚ ਲੜਕਿਆਂ ਵਿੱਚੋਂ ਇਸ਼ਾਨ ਬਹਿਲ, ਲੜਕੀਆਂ ਵਿੱਚੋਂ ਆਸਥਾ ਸ਼ਰਮਾ, 100 ਮੀਟਰ ਬੈਕ ਸਟ੍ਰੋਕ ’ਚ ਲੜਕਿਆਂ ਵਿੱਚੋਂ ਸਰਗੁਣਜੋਤ ਸਿੰਘ ਅਤੇ ਲੜਕੀਆਂ ਵਿੱਚੋਂ ਅੰਸ਼ਿਕਾ ਯਾਦਵ, 100 ਮੀਟਰ ਬਟਰਫਲਾਈ ਸਟ੍ਰੋਕ ’ਚ ਲੜਕੀਆਂ ਵਿੱਚੋਂ ਕ੍ਰਿਤੀ ਅਰੋੜਾ, 200 ਮੀਟਰ ਬ੍ਰੈਸਟ ਸਟ੍ਰੋਕ ’ਚ ਲੜਕਿਆਂ ਵਿੱਚੋਂ ਇਸ਼ਾਨ ਬਹਿਲ ਅਤੇ ਲੜਕੀਆਂ ਵਿੱਚੋਂ ਆਸਥਾ ਸ਼ਰਮਾ, 200 ਮੀਟਰ ਫਰੀ ਸਟਾਈਲ ’ਚ ਲੜਕਿਆਂ ਵਿੱਚੋਂ ਵਿਕਰਮਾਦਿੱਤਿਆ ਤੇ ਲੜਕੀਆਂ ਵਿੱਚੋਂ ਏਕਮਜੋਤ ਕੌਰ ਨੇ ਪਹਿਲੀਆਂ ਪੁਜੀਸ਼ਨਾਂ ਹਾਸਲ ਕੀਤੀਆਂ। ਲੜਕਿਆਂ ਦੇ ਮੁਕਾਬਲੇ ’ਚ ਲੁਧਿਆਣਾ ਬਾਸਕਟਬਾਲ ਅਕੈਡਮੀ ਨੇ ਨਨਕਾਣਾ ਸਾਹਿਬ ਦੀ ਟੀਮ ਨੂੰ 41-12 ਅੰਕਾਂ ਨਾਲ, ਪੁਲੀਸ ਲਾਈਨ ਅਕੈਡਮੀ ਨੇ ਕਲਗੀਧਰ ਸੀਨੀਅਰ ਸੈਕੰਡਰੀ ਸਕੂਲ ਦੀ ਟੀਮ ਨੂੰ 37-9 ਅੰਕਾਂ ਦੇ ਫ਼ਰਕ ਨਾਲ ਹਰਾਇਆ।