ਪੱਤਰ ਪ੍ਰੇਰਕ
ਸਮਰਾਲਾ, 3 ਦਸੰਬਰ
ਲਗਾਤਾਰ ਤਿੰਨ ਦਹਾਕੇ ਸਮਾਜਸੇਵੀ ਕੰਮਾਂ ਅਤੇ ਪੱਤਰਕਾਰਤਾ ਦੇ ਖੇਤਰ ਵਿੱਚ ਆਪਣੀਆਂ ਸੇਵਾਵਾਂ ਨਿਭਾਉਣ ਵਾਲੇ ‘ਪੰਜਾਬੀ ਟ੍ਰਿਬਿਊਨ ਅਖ਼ਬਾਰ’ ਦੇ ਪੱਤਰਕਾਰ ਸਵ. ਪੀ.ਐੱਸ. ਬੱਤਰਾ ਦੀ ਅੱਜ 13ਵੀਂ ਬਰਸੀ ਮੌਕੇ ਉੱਘੇ ਉਦਯੋਗਪਤੀ ਅਮਰਪ੍ਰੀਤ ਸਿੰਘ ਦੂਆ ਨੇ ਉਨ੍ਹਾਂ ਨੂੰ ਯਾਦ ਕਰਦਿਆਂ ਕਿਹਾ ਕਿ ਸਵ. ਬੱਤਰਾ ਨੇ ਦਬੇ-ਕੁਚਲੇ ਅਤੇ ਲੋੜਵੰਦ ਵਰਗ ਦੀ ਮੱਦਦ ਲਈ ਆਪਣੀ ਜ਼ਿੰਦਗੀ ਲੇਖੇ ਲਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਵ: ਬੱਤਰਾ ਨੇ ਸਮਾਜ ਨੂੰ ਚੰਗੀ ਸੇਧ ਦੇਣ ਦੇ ਨਾਲ-ਨਾਲ ਹਮੇਸ਼ਾ ਲੋਕ ਹਿੱਤਾਂ ਲਈ ਡਟ ਕੇ ਪਹਿਰਾ ਦਿੱਤਾ ਹੈ। ਉੱਘੇ ਸਮਾਜਸੇਵੀ ਸੁਖਪਾਲ ਸਿੰਘ ਸੁੱਖ ਨੇ ਕਿਹਾ ਕਿ ਸਵ: ਬੱਤਰਾ ਆਪਣੇ ਆਪ ਵਿੱਚ ਇੱਕ ਸੰਸਥਾ ਸਨ ਅਤੇ ਉਨ੍ਹਾਂ ਸਮਰਾਲਾ ਇਲਾਕੇ ਵਿੱਚ ਖੂਨਦਾਨ ਲਹਿਰ ਨੂੰ ਸ਼ੁਰੂ ਕਰਨ ਵਿੱਚ ਵੱਡਾ ਯੋਗਦਾਨ ਪਾਇਆ। ਇਸ ਮੌਕੇ ਬੱਤਰਾ ਪਰਿਵਾਰ ਵੱਲੋਂ ਸਹਿਜ ਪਾਠ ਦੇ ਭੋਗ ਪਾਏ ਗਏ।