ਤਨਖ਼ਾਹ ਸਕੇਲ ਘਟਾਏ ਜਾਣ ਕਾਰਨ ਵੈਟਰਨਰੀ ਡਾਕਟਰਾਂ ’ਚ ਰੋਸ

ਤਨਖ਼ਾਹ ਸਕੇਲ ਘਟਾਏ ਜਾਣ ਕਾਰਨ ਵੈਟਰਨਰੀ ਡਾਕਟਰਾਂ ’ਚ ਰੋਸ

ਤਨਖਾਹ ਸਕੇਲ ਘਟਾਏ ਜਾਣ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਵੈਟਰਨਰੀ ਅਫ਼ਸਰ।

ਸਤਵਿੰਦਰ ਬਸਰਾ

ਲੁਧਿਆਣਾ, 18 ਜਨਵਰੀ 

ਪੰਜਾਬ ਸਟੇਟ ਵੈਟਰਨਰੀ ਅਫਸਰ ਐਸੋਸੀਏਸ਼ਨ (ਲੁਧਿਆਣਾ) ਦੀ ਜ਼ਿਲ੍ਹਾ ਕਾਰਜਕਾਰਨੀ ਦੀ ਹੰਗਾਮੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਡਾ. ਚਤਿੰਦਰ ਸਿੰਘ ਰਾਇ ਦੀ ਪ੍ਰਧਾਨਗੀ ਹੇਠ ਲੁਧਿਆਣਾ ਵਿਖੇ ਹੋਈ, ਜਿਸ ਵਿੱਚ ਵੈਟਰਨਰੀ ਅਫ਼ਸਰਾਂ ਦੀ ਮੁਢਲੀ ਤਨਖਾਹ ਘਟਾਉਣ ਖ਼ਿਲਾਫ਼ ਰੋਸ ਪ੍ਰਗਟ ਕੀਤਾ ਗਿਆ। ਡਾ. ਚਤਿੰਦਰ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਪਸ਼ੂ ਪਾਲਣ ਮੰਤਰੀ ਨੂੰ ਅਪੀਲ ਕੀਤੀ ਕਿ ਵੈਟਰਨਰੀ ਅਫ਼ਸਰਾਂ ਨੂੰ 7ਵੇਂ ਕੇਂਦਰੀ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਮੁਤਾਬਕ ਅਸੂਲਨ 56100/ ਰੁਪਏ ਦੀ ਮੁਢਲੀ ਤਨਖਾਹ ਦਿੱਤੀ ਜਾਵੇ, ਕਿਉਂਕਿ ਸੁਪਰੀਮ ਕੋਰਟ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਵੈਟਰਨਰੀ ਅਫ਼ਸਰਾਂ ਨੂੰ ਮੈਡੀਕਲ ਅਫਸਰਾਂ ਦੇ ਬਰਾਬਰ ਤਨਖਾਹ ਪੈਰਿਟੀ ਦਿੱਤੀ ਹੋਈ ਹੈ। ਉਨ੍ਹਾਂ ਕਿਹਾ ਕਿ ਕਰੋਨਾ ਦੌਰਾਨ ਸਮੂਹ ਵੈਟਰਨਰੀ ਅਫ਼ਸਰਾਂ ਵੱਲੋਂ ਫਰੰਟਲਾਈਨ ’ਤੇ ਕੰਮ ਕੀਤਾ ਗਿਆ ਹੈ। ਐਸੋਸੀਏਸ਼ਨ ਨੇ ਸਰਕਾਰ ਤੋਂ ਮੰਗ ਕੀਤੀ ਕਿ ਤਨਖਾਹ ਸਕੇਲਾਂ ਨੂੰ ਘਟਾਉਣ ਵਾਲਾ ਕਾਲਾ ਪੱਤਰ ਤੁਰੰਤ ਵਾਪਸ ਲਿਆ ਜਾਵੇ। ਜੇਕਰ ਸਰਕਾਰ ਵੱਲੋਂ ਇਹ ਪੱਤਰ ਵਾਪਸ ਨਾ ਲਿਆ ਗਿਆ ਤਾਂ ਜਥੇਬੰਦੀ ਨੂੰ ਮਜਬੂਰਨ ਸੰਘਰਸ਼ ਦਾ ਰਾਹ ਅਪਣਾਉਣਾ ਪਵੇਗਾ । ਮੀਟਿੰਗ ਵਿਚ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਡਾ. ਦਰਸ਼ਨ ਖੇੜੀ , ਡਾ. ਸੂਰਜ ਭਾਨ,  ਡਾ.  ਗਗਨਦੀਪ ਕੌਸ਼ਲ,  ਲੇਡੀ ਵੈਟਸ ਗਰੁੱਪ ਵੱਲੋਂ ਡਾ. ਰਜਨੀ ਗਰਗ ਹਾਜ਼ਰ ਸਨ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All