ਡੀਪੀਐੱਸ ਬੱਤਰਾ
ਸਮਰਾਲਾ, 9 ਸਤੰਬਰ
ਸਿੱਖ ਕੌਮ ਲਈ ਲੜਨ ਵਾਲੇ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ ਸਮਰਾਲਾ ਦੇ ਮੇਨ ਚੌਕ ਵਿੱਚ ਧਰਨਾ ਲਗਾਇਆ ਗਿਆ। ਇਸ ਮੌਕੇ ਭਾਈ ਸੁਖਵਿੰਦਰ ਸਿੰਘ ਭਗਵਾਨਪੁਰਾ ਨੇ ਆਪਣੇ ਸੰਬੋਧਨ ਵਿੱਚ ਵੱਖ-ਵੱਖ ਜੇਲ੍ਹਾਂ ਅੰਦਰ ਬੰਦੀ ਸਿੰਘਾਂ ਦੀ ਰਿਹਾਈ ਲਈ ਅਪੀਲ ਕੀਤੀ ਤਾਂ ਜੋ ਜੇਲ੍ਹਾਂ ਵਿੱਚ ਬੰਦ ਬੰਦੀ ਸਿੰਘ ਆਪਣੀ ਰਹਿੰਦੀ ਜ਼ਿੰਦਗੀ ਆਪਣੇ ਪਰਿਵਾਰ ਨਾਲ ਗੁਜ਼ਾਰ ਸਕਣ।
ਰੋਸ ਧਰਨੇ ਉਪਰੰਤ ਸਮੂਹ ਸਿੱਖ ਜਥੇਬੰਦੀਆਂ ਵੱਲੋਂ ਐੱਸਡੀਐੱਮ ਸਮਰਾਲਾ ਰਾਹੀਂ ਦੇਸ਼ ਦੇ ਰਾਸ਼ਟਰਪਤੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੈਮੋਰੰਡਮ ਭੇਜੇ ਗਏ, ਮੈਮੋਰੰਡਮ ਵਿੱਚ ਪੰਜਾਬ ਅਤੇ ਪੰਜਾਬ ਤੋਂ ਬਾਹਰ ਜੇਲ੍ਹਾਂ ਵਿੱਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਗਈ।
ਬੰਦੀ ਸਿੰਘਾਂ ਦੀ ਰਿਹਾਈ ਲਈ ਮੰਗ ਪੱਤਰ ਸਮਰਾਲਾ ਦੇ ਤਹਿਸੀਲਦਾਰ ਵਿਕਾਸ ਸ਼ਰਮਾ ਨੇ ਧਰਨੇ ਵਾਲੇ ਸਥਾਨ ਤੇ ਪੁੱੱਜ ਕੇ ਪ੍ਰਾਪਤ ਕੀਤਾ ਅਤੇ ਭਰੋਸਾ ਦਿਵਾਇਆ ਕਿ ਉਨ੍ਹਾਂ ਦਾ ਮੰਗ ਪੱਤਰ ਸਬੰਧਿਤ ਮਹਿਕਮਿਆਂ ਕੋਲ ਪੁੱਜਦਾ ਕੀਤਾ ਜਾਵੇਗਾ। ਧਰਨਾ ਸਮਾਪਤ ਕਰਨ ਮੌਕੇ ਸਮੂਹ ਸਿੱਖ ਜਥੇਬੰਦੀਆਂ ਨੇ ਐਲਾਨ ਕੀਤਾ ਕਿ ਜੇਕਰ ਪੰਜਾਬ ਅਤੇ ਕੇਂਦਰ ਸਰਕਾਰ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਜਲਦੀ ਕੋਈ ਯੋਗ ਕਦਮ ਨਾ ਚੁੱਕੇ ਤਾਂ 28 ਸਤੰਬਰ ਨੂੰ ਸਿੱਖ ਜਥੇਬੰਦੀਆਂ ਨੂੰ ਸੇਧ ਦੇਣ ਲਈ ਬਣਾਈ ਪੰਜ ਮੈਂਬਰੀ ਕਮੇਟੀ ਮੀਟਿੰਗ ਕਰ ਕੇ, ਅਗਲੇ ਵੱਡੇ ਸੰਘਰਸ਼ ਦਾ ਐਲਾਨ ਕਰੇਗੀ।
ਅੱਜ ਦੇ ਧਰਨੇ ਵਿੱਚ ਉਪਰੋਕਤ ਤੋਂ ਇਲਾਵਾ ਸੁਜਾਨ ਸਿੰਘ ਮੰਜਾਲੀ, ਸੁਖਵਿੰਦਰ ਸਿੰਘ ਭਗਵਾਨਪੁਰਾ, ਭਾਈ ਗੁਰਪ੍ਰੀਤ ਸਿੰਘ ਖਾਲਸਾ, ਗੁਰਜੀਤ ਸਿੰਘ ਖਾਲਸਾ, ਨੀਰਜ ਸਿਹਾਲਾ, ਬਲਵਿੰਦਰ ਸਿੰਘ ਦੋਰਾਹਾ, ਮੋਹਣ ਸਿੰਘ ਦੋਰਾਹਾ, ਹਰਦੀਪ ਸਿੰਘ ਗਿਆਸਪੁਰਾ ਬੀ ਕੇ ਯੂ , ਲਾਭ ਸਿੰਘ ਕੋਟਾਂ, ਅਮਰਜੀਤ ਸਿੰਘ ਬਾਲਿਓਂ, ਜੋਰਾਵਰ ਸਿੰਘ ਗੜ੍ਹੀ, ਸਤਵੰਤ ਸਿੰਘ ਭੈਣੀ ਸਾਹਿਬ, ਪਰਮਜੀਤ ਸਿੰਘ, ਗੁਰਨਾਮ ਸਿੰਘ, ਪ੍ਰੋ. ਜਸਪਾਲ ਸਿੰਘ, ਨਛੱਤਰ ਸਿੰਘ, ਮਨਮੋਹਨ ਸਿੰਘ ਕਕਰਾਲਾ, ਹਰਪ੍ਰੀਤ ਸਿੰਘ ਗੜ੍ਹੀ ਤਰਖਾਣਾ, ਮਨਪ੍ਰੀਤ ਸਿੰਘ ਘੁਲਾਲ, ਬਲਜੀਤ ਸਿੰਘ ਲਾਟੋਂ, ਗੁਰਜੀਤ ਸਿੰਘ, ਉਜਾਗਰ ਸਿੰਘ ਚਹਿਲਾਂ, ਬੰਤ ਸਿੰਘ ਸਮਰਾਲਾ, ਗੁਰਦੀਪ ਸਿੰਘ ਘਰਖਣਾ, ਪਵਿੱਤਰ ਸਿੰਘ ਭੜੀ ਆਦਿ ਤੋਂ ਇਲਾਵਾ ਸੈਂਕੜਿਆਂ ਦੀ ਗਿਣਤੀ ਸਿੱਖ ਜਥੇਬੰਦੀਆਂ ਦੇ ਕਾਰਕੁਨ ਹਾਜ਼ਰ ਸਨ। ਅਖੀਰ ਵਿੱਚ ਨੀਰਜ ਸਿਹਾਲਾ ਅਤੇ ਗੁਰਪ੍ਰੀਤ ਸਿੰਘ ਖਾਲਸਾ ਨੇ ਤਿੰਨ ਦਿਨਾ ਭੁੱਖ ਹੜਤਾਲ ਅਤੇ ਧਰਨੇ ਵਿੱਚ ਪੁੱਜੀਆਂ ਵੱਖ-ਵੱਖ ਸ਼ਖ਼ਸੀਅਤਾਂ, ਸਿਆਸੀ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਦਾ ਧੰਨਵਾਦ ਕੀਤਾ।