ਜਗਰਾਉਂ: ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰ’ਜ਼ ਯੂਨੀਅਨ ਦੇ ਆਗੂਆਂ ਦੀ ਅੱਜ ਇੱਥੇ ਮੀਟਿੰਗ ਹੋਈ। ਪ੍ਰਧਾਨ ਜਗਸੀਰ ਸਿੰਘ ਨੇਰ੍ਹੀ, ਪੈਨਸ਼ਨਰ ਆਗੂ ਪਰਮਜੀਤ ਸਿੰਘ ਪੰਮੀ, ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਸਰਕਾਰ ਕਿੱਲੋਮੀਟਰ ਸਕੀਮ ਅਧੀਨ ਨਵੀਆਂ ਬੱਸਾਂ ਪਾਉਣ ਦੀ ਤਿਆਰੀ ਵਿੱਚ ਹੈ। ਇਸ ਤਹਿਤ ਵਿਭਾਗ ਕਿਰਾਏ ਦੀ ਬੱਸ ਦੇ ਮਾਲਕ ਨੂੰ ਰੋਜ਼ਾਨਾ 3 ਹਜ਼ਾਰ ਰੁਪਏ ਅਦਾ ਕਰੇਗੀ। ਜਦਕਿ ਪਰਮਿਟ, ਡੀਜ਼ਲ, ਕੰਡਕਟਰ ਵਿਭਾਗ ਦਾ ਹੋਵੇਗਾ ਇਸ ਤਰ੍ਹਾਂ 11 ਲੱਖ ਦੇ ਕਰੀਬ ਬੱਸ ਮਾਲਕ ਦੇ ਖਾਤੇ ਜਾਵੇਗਾ। ਐਗਰੀਮੈਂਟ ਅਨੁਸਾਰ ਇਹ ਅਦਾਇਗੀ 5 ਸਾਲ ਚੱਲੇਗੀ। ਕਿੱਲੋਮੀਟਰ ਸਕੀਮ ਰਾਹੀਂ 55 ਲੱਖ ਬੱਸ ਮਾਲਕ ਨੂੰ ਜਾਵੇਗਾ ਬੱਸ ਫਿਰ ਵੀ ਵਿਭਾਗ ਦੀ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਟਰਾਂਸਪੋਰਟ ਵਿਭਾਗ ਨਾਲ ਸਬੰਧਤ ਜਥੇਬੰਦੀਆਂ ਸਰਕਾਰ ਦੇ ਅਜਿਹੇ ਫੈਸਲਿਆਂ ਦਾ ਡੱਟ ਕੇ ਵਿਰੋਧ ਕਰਨਗੀਆਂ। -ਪੱਤਰ ਪ੍ਰੇਰਕ