ਖੇਤਰੀ ਪ੍ਰਤੀਨਿਧ
ਲੁਧਿਆਣਾ, 2 ਨਵੰਬਰ
ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਐਚ ਡੇਹਲੋਂ ਇਕਾਈ ਦੀ ਮੀਟਿੰਗ ਇਥੇ ਹੋਈ ਜਿਸ ਵਿੱਚ ਵੱਖ ਵੱਖ ਮੁੱਦਿਆਂ ’ਤੇ ਵਿਚਾਰਾਂ ਕੀਤੀਆਂ ਗਈਆਂ। ਮੰਚ ਦੇ ਪ੍ਰਧਾਨ ਦਾਰਾ ਘਵੱਦੀ ਨੇ ਦੱਸਿਆ ਕਿ ਮੀਟਿੰਗ ਵਿੱਚ ਇਕਾਈ ਦੇ ਕੌਮੀ ਪ੍ਰਧਾਨ ਹਾਕਮ ਬਖਤੜੀਵਾਲਾ, ਕੌਮੀ ਜਨਰਲ ਸਕੱਤਰ ਨਿਰਪਿੰਦਰ ਸਿੰਘ, ਕੌਮੀ ਸਲਾਹਕਾਰ ਗਾਇਕ ਮਲਕੀਤ ਮੰਗਾ, ਖੰਨਾ ਇਕਾਈ ਤੋਂ ਪ੍ਰਧਾਨ ਹਰਜੀਤ ਰਾਣੋਂ, ਗਾਇਕ ਹੈਰੀ ਸੇਖੋਂ ਅਤੇ ਸ਼ਰਨਜੀਤ ਬਿੱਟੂ ਨੇ ਸ਼ਿਰਕਤ ਕੀਤੀ। ਮੀਟਿੰਗ ਵਿੱਚ ਕਰੋਨਾ ਮਹਾਮਾਰੀ ਕਾਰਨ ਬੇਰੁਜ਼ਗਾਰ ਹੋਏ ਕਲਾਕਾਰਾਂ ਅਤੇ ਕਿਸਾਨੀ ਮੁੱਦਿਆਂ ’ਤੇ ਵਿਚਾਰਾਂ ਕੀਤੀਆਂ ਗਈਆਂ। ਹਾਕਮ ਬਖਤੜੀਵਾਲਾ ਵੱਲੋਂ ਗਾਇਕ ਜਗਪਾਲ ਸੇਰਾ ਦਾ ਸਿੰਗਲ ਟਰੈਕ ‘ਨੀਅਤ’ ਦਾ ਪੋਸਟਰ ਵੀ ਰਿਲੀਜ਼ ਕੀਤਾ ਗਿਆ। ਜਰਨਲਿਸਟ ਪ੍ਰੈਸ ਕਲੱਬ ਪੰਜਾਬ ਦੀ ਟੀਮ ਦੇ ਲੁਧਿਆਣੇ ਤੋਂ ਚੇਅਰਮੈਨ ਜਸਵਿੰਦਰ ਜੱਸੀ, ਸਰਬਜੀਤ ਸਿੰਘ ਬੱਬੀ, ਰਣਬੀਰ ਸਿੰਘ ਮਹਿੰਮੀ, ਅਮਰਜੀਤ ਸਿੰਘ ਸੰਧੂ ਆਦਿ ਵੱਲੋਂ ਮੰਚ ਨੂੰ ਪੂਰਾ ਸਹਿਯੋਗ ਦੇਣ ਲਈ ਕਿਹਾ ਗਿਆ।