ਲੁਧਿਆਣਾ: ਪੰਜਾਬੀ ਭਵਨ ਲੁਧਿਆਣਾ ਵਿੱਚ ਸੰਤ ਬਾਬਾ ਹਰਨਾਮ ਸਿੰਘ ਧੁੱਗਾ ਅਦਾਰਾ ਸ਼ਬਦ ਕਾਫ਼ਲਾ ਵੱਲੋਂ ਮਾਣਮੱਤੀ ਪੰਜਾਬਣ ਐਵਾਰਡ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪੰਜਾਬ ਭਵਨ ਸਰੀ ਕੈਨੇਡਾ ਦੇ ਸਬ ਆਫ਼ਿਸ ਜਲੰਧਰ ਦੀ ਮੁੱਖ ਸੰਚਾਲਿਕਾ ਹਰਪ੍ਰੀਤ ਕੌਰ ਦੁੱਗਰੀ ਉਰਫ ਪ੍ਰੀਤ ਹੀਰ ਨੂੰ ਉਨ੍ਹਾਂ ਦੀਆਂ ਪੰਜਾਬੀ ਮਾਂ ਬੋਲੀ ਪ੍ਰਤੀ ਸੇਵਾਂਵਾ ਨੂੰ ਮੁੱਖ ਰੱਖਦੇ ਹੋਏ ‘ਮਾਣਮੱਤੀ ਪੰਜਾਬਣ ਐਵਾਰਡ-2022’ ਨਾਲ ਨਿਵਾਜਿਆ ਗਿਆ। ਇਸ ਮੌਕੇ ਹਾਜ਼ਰ ਮੁੱਖ ਮਹਿਮਾਨ ਡਾ. ਗੁਰਚਰਨ ਕੌਰ ਕੋਚਰ, ਪ੍ਰਸਿੱਧ ਲੋਕ ਗਾਇਕਾ ਗੁਲਸ਼ਨ ਕੋਮਲ, ਮਨਦੀਪ ਕੌਰ ਭੰਮਰਾ, ਸਿੰਮੀ ਚੋਪੜਾ, ਲਲਿਤਾ ਲਾਬਾ ਨੇ ਸਾਰੀਆਂ ਮਾਣਮੱਤੀਆਂ ਪੰਜਾਬਣਾਂ ਨੂੰ ਪਿਆਰ ਦਿੱਤਾ। ਪੰਜਾਬ ਭਵਨ ਸੰਸਥਾਪਕ ਸੁੱਖੀ ਬਾਠ ਸਰੀ ਕੈਨੇਡਾ ਵੱਲੋਂ ਅਤੇ ਪੰਜਾਬ ਭਵਨ ਸਬ ਆਫ਼ਿਸ ਜਲੰਧਰ ਦੀ ਮੁੱਖ ਸੰਚਾਲਿਕਾ ਮੈਡਮ ਪ੍ਰੀਤ ਹੀਰ ਵੱਲੋਂ ਮਾਣਮੱਤੀ ਪੰਜਾਬਣ ਐਵਾਰਡ ਪ੍ਰਾਪਤ ਕਰਨ ਵਾਲੀਆਂ ਸਾਰੀਆਂ ਸਾਹਿਤਕਾਰ ਲੇਖਿਕਾਵਾਂ ਨੂੰ ਮੁਬਾਰਕਬਾਦ ਦਿੱਤੀ ਗਈ। -ਖੇਤਰੀ ਪ੍ਰਤੀਨਿਧ