ਪੱਤਰ ਪ੍ਰੇਰਕ
ਰਾਏਕੋਟ , 19 ਅਕਤੂਬਰ
ਆਦਿ ਧਰਮ ਸਮਾਜ (ਆਧਸ) ਵੱਲੋਂ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਦੀਆਂ ਕੀਤੀਆਂ ਜਾ ਰਹੀਆਂ ਤਿਆਰੀਆਂ ਤਹਿਤ ਅੱਜ ਮੁਹੱਲਾ ਵਾਲਮੀਕਿ ਦੇ ਵਾਸੀਆਂ ਦੇ ਸਹਿਯੋਗ ਨਾਲ ਤਹਿਸੀਲ ਪ੍ਰਧਾਨ ਧਰਮਿੰਦਰ ਅਛੂਤ ਤੇ ਸ਼ਹਿਰੀ ਪ੍ਰਧਾਨ ਰਜਿੰਦਰ ਭੀਲ ਦੀ ਅਗਵਾਈ ਹੇਠ ਪ੍ਰਭਾਤ ਫੇਰੀ ਕੱਢੀ ਗਈ। ਇਸ ਦੌਰਾਨ ਭਜਨ ਮੰਡਲੀਆ ਵੱਲੋਂ ਵਾਲਮੀਕਿ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਪ੍ਰਭਾਤ ਫੇਰੀ ਭਗਵਾਨ ਵਾਲਮੀਕਿ ਮੰਦਰ ਤੋਂ ਸ਼ੁਰੂ ਹੋਈ। ਇਸ ਮੌਕੇ ਰਜਿੰਦਰ ਅਨਾਰਿਆ, ਬਬਰੀਕ ਨਾਹਰ, ਜੈ ਕੁਸ਼ ਨਾਹਰ, ਵਿਰੋਚਨ ਨਾਹਰ, ਭਵਿੰਸ਼ ਨਾਹਰ, ਲਵੀਸ਼ ਨਾਹਰ, ਆਰੀਆ ਨਾਹਰ, ਟੋਨੀ ਰਾਏਕੋਟੀ, ਬਲਵੀਰ ਚੰਦ, ਬਲਵੀਰ ਨਾਹਰ, ਜੀਵਨ ਕੁਮਾਰ, ਸ਼ੁਸੀਲ ਨਾਹਰ, ਜਿੰਮੀ ਨਾਹਰ, ਰਾਹੁਲ ਨਾਹਰ, ਗੌਤਮ ਨਾਹਰ, ਅਵਿਨਾਸ਼ ਨਾਹਰ, ਯਸ਼ ਨਾਹਰ ਹਾਜ਼ਰ ਸਨ।