ਨਿੱਜੀ ਪੱਤਰ ਪ੍ਰੇਰਕ
ਖੰਨਾ, 27 ਨਵੰਬਰ
ਬਿਜਲੀ ਬੋਰਡ ਨਾਲ ਸਬੰਧਤ ਵੱਖ ਵੱਖ ਜੱਥੇਬੰਦੀਆਂ ਨੇ ਅੱਜ ਇਥੇ ਸਰਕਲ ਖੰਨਾ ਦੇ ਗੇਟ ਅੱਗੇ ਸਾਂਝੇ ਤੌਰ ’ਤੇ ਵਿਸ਼ਾਲ ਰੈਲੀ ਕੱਢੀ ਅਤੇ ਪੰਜਾਬ ਸਰਕਾਰ, ਪਾਵਰਕੌਮ ਅਤੇ ਟ੍ਰਾਂਸਕੋ ਦੀ ਅਰਥੀ ਫੂਕੀ। ਇਸ ਮੌਕੇ ਕਰਤਾਰ ਚੰਦ, ਸੁਖਵੀਰ ਸਿੰਘ ਅਤੇ ਜਗਦੇਵ ਸਿੰਘ ਨੇ ਮੰਗ ਕੀਤੀ ਕਿ 2011 ਤੋਂ ਬਿਜਲੀ ਮੁਲਾਜ਼ਮਾਂ ਦੇ ਪੇਅ-ਬੈਂਡ ਦਾ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨਾਲੋਂ ਫ਼ਰਕ ਕਾਇਮ ਰੱਖਦੇ ਹੋਏ ਵਾਧਾ ਕੀਤਾ ਜਾਵੇ, ਪਟਿਆਲਾ ਸਰਕਲ ਤੋਂ ਡਿਸਮਿਸ ਕੀਤੇ ਸਾਥੀ ਬਿਨਾਂ ਸ਼ਰਤ ਬਹਾਲ ਕੀਤੇ ਜਾਣ, 33 ਫ਼ੀਸਦੀ ਪੈਨਸ਼ਨ ਕਟੌਤੀ ਦਾ ਫ਼ੈਸਲਾ ਵਾਪਸ ਲਿਆ ਜਾਵੇ। ਇਸ ਮੌਕੇ ਸੁਖਵਿੰਦਰ ਸਿੰਘ, ਹਰਜਿੰਦਰ ਸਿੰਘ, ਕੁਲਵੰਤ ਸਿੰਘ, ਭਰਪੂਰ ਸਿੰਘ ਆਦਿ ਹਾਜ਼ਰ ਸਨ।
ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ
ਰਾਏਕੋਟ (ਪੱਤਰ ਪ੍ਰੇਰਕ): ਪੰਜਾਬ ਸਟੇਟ ਗੌਰਮਿੰਟ ਪੈਨਸ਼ਨਰਜ ਰਾਏਕੋਟ ਦੀ ਇੱਕ ਮੀਟਿੰਗ ਪ੍ਰਧਾਨ ਸੁਭਾਸ਼ ਚੰਦਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਹੱਕੀ ਮੰਗਾਂ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਪ੍ਰਧਾਨ ਸੁਭਾਸ਼ ਚੰਦਰ ਨੇ ਕਿਹਾ ਕਿ ਪੈਨਸ਼ਨਰਾਂ ਵੱਲੋਂ ਦਿੱਤੇ ਗਏ ਸਾਂਝੇ ਮੰਗ ਪੱਤਰ ਅਨੁਸਾਰ ਪੇਅ ਕਮਿਸ਼ਨ ਦਾ ਸੋਧ ਕੇ ਨੋਟੀਫਿਕੇਸ਼ਨ ਤੁਰੰਤ ਜਾਰੀ ਕੀਤਾ ਜਾਵੇ, ਮੈਡੀਕਲ ਭੱਤਾ ਦੋ ਹਜ਼ਾਰ ਰੁਪਏ ਪ੍ਰਤੀ ਮਹੀਨਾ, ਕੈਸਲੈੱਸ ਇਲਾਜ ਦਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ ਦਿੱਤੀ। ਇਸ ਮੌਕੇ ਕਰਨੈਲ ਸਿੰਘ, ਹਰਪਾਲ ਸਿੰਘ, ਸ਼ਿਆਮ ਸਿੰਘ, ਮੋਹਣ ਲਾਲ, ਬਿੰਦਰ ਕੁਮਾਰ, ਤੇਜਾ ਸਿੰਘ, ਮੁਖਤਿਆਰ ਸਿੰਘ, ਫਕੀਰ ਚੰਦ ਸ਼ਰਮਾਂ, ਪ੍ਰੇਮ ਨਾਥ, ਹੰਸ ਰਾਜ, ਨਰੇਸ਼ ਚੰਦ, ਅਵਤਾਰ ਸਿੰਘ, ਕਰਨੈਲ ਸਿੰਘ, ਦੁਰਗਾ ਦਾਸ, ਦਰਬਾਰ ਸਿੰਘ, ਕਮਲਕੀਤ ਸਿੰਘ, ਪ੍ਰਸ਼ੋਤਮ ਲਾਲ ਆਦਿ ਹਾਜ਼ਰ ਸਨ।