ਬਿਜਲੀ ਕਾਮਿਆਂ ਵੱਲੋਂ ਸਰਕਾਰੀ ਨੀਤੀਆਂ ਦਾ ਵਿਰੋਧ

ਬਿਜਲੀ ਕਾਮਿਆਂ ਵੱਲੋਂ ਸਰਕਾਰੀ ਨੀਤੀਆਂ ਦਾ ਵਿਰੋਧ

ਸਰਕਾਰ ਤੇ ਮੈਨੇਜਮੈਂਟ ਖਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ ਸੇਵਾਮੁਕਤ ਬਿਜਲੀ ਕਾਮੇ।

ਜੋਗਿੰਦਰ ਸਿੰਘ ਓਬਰਾਏ
ਦੋਰਾਹਾ, 6 ਜੁਲਾਈ

ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕੌਮ/ਟ੍ਰਾਂਸਕੋ ਡਵੀਜ਼ਨ ਦੋਰਾਹਾ ਦੀ ਜਨਰਲ ਬਾਡੀ ਦੀ ਮੀਟਿੰਗ ਅੱਜ ਇਥੇ ਪ੍ਰਿਤਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿਚ ਦੋਰਾਹਾ ਡਵੀਜ਼ਨ ਅਧੀਨ ਪੈਂਦੀਆਂ ਸਬ ਡਵੀਜ਼ਨਾਂ ਸਿਟੀ ਦੋਰਾਹਾ, ਰਾਮਪੁਰ, ਪਾਇਲ, ਧਮੋਟ, ਘੁਢਾਣੀ ਕਲਾਂ, ਗਰਿੱਡ ਸਬ/ਸਟੇਸ਼ਨ ਅਤੇ ਡਵੀਜ਼ਨ ਦਫ਼ਤਰ ਦੇ ਸੇਵਾ ਮੁਕਤ ਕਾਮਿਆਂ ਨੇ ਹਿੱਸਾ ਲਿਆ। ਇਸ ਮੌਕੇ ਹਰਭੂਲ ਸਿੰਘ, ਤਰਸੇਮ ਲਾਲ, ਹਰਬੰਸ ਸਿੰਘ ਦੋਬੁਰਜੀ, ਸੁਖਦੇਵ ਸਿੰਘ ਮਾਂਗਟ, ਗੁਰਮੁੱਖ ਸਿੰਘ, ਹਰਦੇਵ ਸਿੰਘ, ਕੁਲਵੰਤ ਸਿੰਘ, ਰਾਮ ਕਿਸ਼ਨ ਆਦਿ ਨੇ ਪੰਜਾਬ, ਕੇਂਦਰ ਸਰਕਾਰ ਅਤੇ ਪਾਵਰਕੌਮ/ਟ੍ਰਾਂਸਕੋ ਮੈਨੇਜਮੈਂਟ ਦੀਆਂ ਕਿਸਾਨ-ਮਜ਼ਦੂਰ ਮੁਲਾਜ਼ਮ ਵਿਰੋਧੀ ਨੀਤੀਆਂ ਬਾਰੇ ਚਾਨਣਾ ਪਾਉਂਦੇ ਹੋਏ ਮੋਦੀ ਸਰਕਾਰ ਵੱਲੋਂ ਖੇਤੀ ਸਬੰਧੀ ਕਿਸਾਨ ਵਿਰੋਧੀ ਆਰਡੀਨੈਂਸ, ਕਿਰਤ ਕਾਨੂੰਨ ਵਿਚ ਕੀਤੀ ਜਾ ਰਹੀ ਸੋਧ, ਬਿਜਲੀ ਐਕਟ-2020 ਨੂੰ ਰੱਦ ਕਰਨ ਅਤੇ ਪੰਜਾਬ ਸਰਕਾਰ ਵੱਲੋਂ ਬਠਿੰਡਾ ਥਰਮਲ ਪਲਾਂਟ ਦੀ ਸਾਰੀ ਜਾਇਦਾਦ ਨੂੰ ਵੇਚਣ ਦੀ ਨਿਖੇਧੀ ਕੀਤੀ। ਉਪਰੋਕਤ ਆਗੂਆਂ ਨੇ ਕਿਹਾ ਕਿ ਸੇਵਾ ਮੁਕਤ ਕਾਮਿਆਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਬਿਜਲੀ ਯੂਨਿਟਾਂ ਵਿਚ ਰਿਆਇਤ ਦੇਣਾ, ਬਿਨਾਂ ਸ਼ਰਤ ਪੱਕੀ ਭਰਤੀ ਕਰਨਾ, ਠੇਕੇਦਾਰੀ ਆਉਟ ਸੋਰਸਿੰਗ ਪ੍ਰਬੰਧ ਨੂੰ ਰੱਦ ਕਰਨਾ, 2016 ਤੋਂ ਪੈਨਸ਼ਨਾਂ ਅਤੇ ਸਕੇਲਾਂ ਵਿਚ ਸੋਧ ਕਰਨਾ, ਬਣਦੀਆ ਡੀਏ ਦੀਆਂ ਕਿਸ਼ਤਾਂ ਤੇ ਬਕਾਇਆ ਦੇਣਾ ਆਦਿ ਮੰਗਾਂ ਮੰਨੀਆਂ ਤਾਂ ਆਉਣ ਵਾਲੇ ਸਮੇਂ ਵਿਚ ਸੰਘਰਸ਼ ਤੇਜ਼ ਕੀਤਾ ਜਾਵੇਗਾ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All