ਬਿਜਲੀ ਚੋਰਾਂ ਨੂੰ 40 ਲੱਖ ਦੇ ਜੁਰਮਾਨੇ

ਹੈਬੋਵਾਲ ਸਥਿਤ ਡੇਅਰੀ ਕੰਪਲੈਕਸ ਵਿੱਚ 1227 ਕੁਨੈਕਸ਼ਨਾਂ ਦੀ ਜਾਂਚ

ਬਿਜਲੀ ਚੋਰਾਂ ਨੂੰ 40 ਲੱਖ ਦੇ ਜੁਰਮਾਨੇ

ਡੇਅਰੀ ਕੰਪਲੈਕਸ ਹੈਬੋਵਾਲ ਵਿੱਚ ਮੰਗਲਵਾਰ ਨੂੰ ਬਿਜਲੀ ਚੋਰੀ ਸਬੰਧੀ ਜਾਂਚ ਕਰਦੇ ਹੋਏ ਪਾਵਰਕੌਮ ਦੇ ਕਾਮੇ। -ਫੋਟੋ: ਹਿਮਾਂਸ਼ੂ ਮਹਾਜਨ

ਗੁਰਿੰਦਰ ਸਿੰਘ
ਲੁਧਿਆਣਾ, 11 ਅਗਸਤ

ਬਿਜਲੀ ਚੋਰੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ (ਲਿਮਟਿਡ) ਵੱਲੋਂ ਅੱਜ ਹੈਬੋਵਾਲ ਸਥਿਤ ਡੇਅਰੀ ਕੰਪਲੈਕਸ ਵਿੱਚ ਵੱਡੇ ਪੱਧਰ ਤੇ ਛਾਪਾਮਾਰੀ ਕਰਕੇ ਬਿਜਲੀ ਕੁੰਡੀਆਂ ਫੜੀਆਂ ਗਈਆਂ। ਪਾਵਰਕੋਮ ਦੇ ਸੀਐੇੱਮਡੀ ਏ. ਵੈਣੂ ਪ੍ਰਸਾਦ ਦੇ ਨਿਰਦੇਸ਼ਾਂ ਹੇਠ ਡਾਇਰੈਕਟਰ ਵੰਡ ਡੀਪੀਐੱਸ ਗਰੇਵਾਲ ਦੀ ਨਿਗਰਾਨੀ ਹੇਠ ਹੋਈ ਕਾਰਵਾਈ ਦੌਰਾਨ ਪਾਵਰਕੋਮ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਸਣੇ 36 ਵੱਖ ਵੱਖ ਟੀਮਾਂ ਗਠਿਤ ਕੀਤੀਆਂ ਗਈਆਂ ਸਨ ਜਿਨ੍ਹਾਂ ਵਿੱਚ 16 ਐਕਸੀਅਨ, 16 ਐੱਸਡੀਓ, 4 ਇਨਫੋਰਸਮੈਂਟ ਵਿੰਗ ਅਧਿਕਾਰੀ ਸ਼ਾਮਲ ਸਨ। ਇਨ੍ਹਾਂ ਟੀਮਾਂ ਵੱਲੋਂ 1227 ਕੁਨੈਕਸ਼ਨਾਂ ਦੀ ਜਾਂਚ ਕਰਕੇ ਉਪਭੋਗਤਾਵਾਂ ਨੂੰ ਕੁੱਲ 40 ਲ਼ੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ਇਸ ਵਿੱਚ ਬਿਜਲੀ ਚੋਰੀ ਦੇ ਕੁਨੈਕਸ਼ਨ 20, ਓਵਰਲੋਡ ਅਤੇ ਅਣਅਧਿਕਾਰਿਤ ਕੁਨੈਕਸ਼ਨ ਸ਼ਾਮਲ ਸਨ। ਇੰਜਨੀਅਰ ਡੀਪੀਐੱਸ ਗਰੇਵਾਲ ਨੇ ਦੱਸਿਆ ਕਿ ਕੁੰਡੀ ਕੁਨੈਕਸ਼ਨਾਂ ਦੀ ਜਾਂਚ ਤੋਂ ਇਲਾਵਾ, ਮੀਟਰਾਂ ਦੀ ਜਾਂਚ ਵੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਸਹੀ ਤਰ੍ਹਾਂ ਨਾਲ ਕੰਮ ਨਾ ਕਰਨ ਵਾਲੇ ਪੁਰਾਣੇ ਮੀਟਰਾਂ ਨੂੰ ਮੌਕੇ ’ਤੇ ਹੀ ਤਬਦੀਲ ਕਰ ਦਿੱਤਾ ਗਿਆ ਅਤੇ ਇਨ੍ਹਾਂ ਨੂੰ ਟੈਸਟ ਲਈ ਐਮਈ ਲੈਬ ਭੇਜਿਆ ਗਿਆ ਹੈ। 73 ਬਿਜਲੀ ਮੀਟਰ ਸ਼ੱਕੀ ਪਾਏ ਗਏ ਹਨ। ਉਨ੍ਹਾਂ ਚੌੜਾ ਬਾਜ਼ਾਰ ਸਥਿਤ ਕਾਲ ਸੈਂਟਰ ਦਾ ਵੀ ਨਿਰੀਖਣ ਕੀਤਾ। ਉਨ੍ਹਾਂ ਕਿਹਾ ਕਿ ਜਲਦੀ ਹੀ ਇੱੱਥੇ 60 ਹੋਰ ਕਾਲ ਲਾਈਨਾਂ ਲਗਾਈਆਂ ਜਾਣਗੀਆਂ। ਪੀਐਸਪੀਸੀਐਲ ਦੇ ਸੀਐਮਡੀ ਏ.ਵੈਣੂ ਪ੍ਰਸਾਦ ਨੇ ਦੱਸਿਆ ਕਿ ਭਵਿੱਖ ਵਿੱਚ ਵੀ ਬਿਜਲੀ ਚੋਰੀ ਨੂੰ ਰੋਕਣ ਲਈ ਇਸ ਮੁਹਿੰਮ ਨੂੰ ਲਗਾਤਾਰ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਸੰਜੀਵ ਪ੍ਰਭਾਕਰ ਡਿਪਟੀ ਚੀਫ ਇੰਜੀਨੀਅਰ, ਆਪ੍ਰੇਸ਼ਨ, ਹਰਜੀਤ ਸਿੰਘ ਗਿੱਲ ਡਿਪਟੀ ਚੀਫ ਇੰਜੀਨੀਅਰ ਪੂਰਬੀ ਲੁਧਿਆਣਾ, ਸਰਬਜੀਤ ਸਿੰਘ, ਐਸਈ ਅਰਬਨ ਅਤੇ ਹਿੰਮਤ ਸਿੰਘ ਖੰਨਾ ਵੀ ਮੌਜੂਦ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All