ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 26 ਅਕਤੂਬਰ
ਵੱਖ ਵੱਖ ਥਾਣਿਆਂ ਦੀ ਪੁਲੀਸ ਵਲੋਂ ਨੇ ਜੂਆ ਖੇਡਣ ਦੇ ਦੋਸ਼ ਤਹਿਤ 19 ਜਣਿਆਂ ਨੂੰ ਲੱਖਾਂ ਰੁਪਏ ਦੀ ਨਗਦੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣੇਦਾਰ ਰਾਜ ਕੁਮਾਰ ਨੇ ਦੱਸਿਆ ਹੈ ਕਿ ਥਾਣਾ ਮਾਡਲ ਟਾਊਨ ਦੀ ਪੁਲੀਸ ਗਸ਼ਤ ਦੇ ਸਬੰਧ ਵਿੱਚ ਆਤਮ ਪਾਰਕ ਚੌਕ ਦੁੱਗਰੀ ਰੋਡ ਮੌਜੂਦ ਸੀ ਤਾਂ ਮੁਖਬਰ ਖਾਸ ਦੀ ਸੂਚਨਾ ’ਤੇ ਕੋਠੀ ਨੰਬਰ 17 ਸੰਤ ਫਤਹਿ ਸਿੰਘ ਨਗਰ ਮਾਡਲ ਟਾਊਨ ਵਿੱੱਚ ਛਾਪਾ ਮਾਰਿਆ ਤਾਂ ਉੱਥੇ ਕਈ ਲੋਕ ਤਾਸ਼ ਨਾਲ ਪੈਸੇ ਲਗਾ ਕੇ ਜੂਆ ਖੇਡ ਰਹੇ ਸਨ। ਪੁਲੀਸ ਨੇ ਕਾਰਵਾਈ ਕਰਦਿਆਂ ਕਮਲ ਅਰੋੜਾ ਵਾਸੀ ਭਾਈ ਰਣਧੀਰ ਸਿੰਘ ਨਗਰ, ਸੁਮਿਤ ਕੁਮਾਰ ਵਾਸੀ ਖੁੱਡ ਮੁਹੱਲਾ, ਰਕੇਸ਼ ਕੁਮਾਰ ਵਾਸੀ ਅਗਰ ਨਗਰ, ਸੁਨੀਲ ਗੁਪਤਾ ਵਾਸੀ ਸੰਤ ਫਤਿਹ ਸਿੰਘ ਨਗਰ ਦੁੱਗਰੀ ,ਅਨਿਲ ਕੁਮਾਰ ਵਾਸੀ ਬਲਾਕ ਡੀ- ਸਰਾਭਾ ਨਗਰ, ਇੰਦਰਪਾਲ ਸਿੰਘ ਵਾਸੀ ਐੱਸਬੀਐੱਸ ਨਗਰ, ਸਨੀ ਚੋਪੜਾ ਵਾਸੀ ਬਸੰਤ ਸਿਟੀ, ਰਾਜ ਕੁਮਾਰ ਵਾਸੀ ਅਰਬਨ ਅਸਟੇਟ, ਸਚਿਨ ਵਾਸੀ ਸੈਕਟਰ-39, ਰਵੀ ਕੁਮਾਰ ਵਾਸੀ ਗੁਰਦਿਆਲ ਇਨਕਲੇਵ, ਨਵੀਨ ਅਗਰਵਾਲ ਅਗਰਵਾਲ ਵਾਸੀ ਇੰਡਸਟਰੀਅਲ ਏਰੀਆ-ਏ, ਅੰਕਿਤ ਅਰੋੜਾ ਵਾਸੀ ਕਿਚਲੂ ਨਗਰ, ਰਵੀ ਕੁਮਾਰ ਵਾਸੀ ਸੈਕਟਰ 32, ਪ੍ਰਭਜੋਤ ਸਿੰਘ ਵਾਸੀ ਮਾਡਲ ਗਰਾਮ, ਅਭਿਸ਼ੇਖ ਕਪੂਰ ਵਾਸੀ ਓਮੈਕਸ ਫਲੈਟ, ਰਾਜ ਕੁਮਾਰ ਵਾਸੀ ਸੰਤ ਫਤਿਹ ਸਿੰਘ ਨਗਰ ਅਤੇ ਰਬਸਿਮਰਨ ਸਿੰਘ ਚਾਵਲਾ ਵਾਸੀ ਭਾਈ ਰਣਧੀਰ ਸਿੰਘ ਨਗਰ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 9 ਡੱਬੀਆਂ ਤਾਸ਼ ਅਤੇ 12 ਲੱਖ 50 ਹਜ਼ਾਰ ਰੁਪਏ ਦੇ ਕਰੰਸੀ ਨੋਟ ਬਰਾਮਦ ਕੀਤੇ। ਇੱਕ ਹੋਰ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ 3 ਦੀ ਪੁਲੀਸ ਨੇ ਮੁਹੱਲਾ ਧਰਮਪੁਰਾ ਸਥਿਤ ਸੋਨਾ ਗਾਰਮੈਂਟਸ ਦੀ ਛੱਤ ਉੱਪਰ ਤਾਸ਼ ਦੇ ਪੱਤਿਆਂ ਨਾਲ ਪੈਸੇ ਲਗਾ ਕੇ ਜੂਆ ਖੇਡਦਿਆਂ ਬਾਦਲ ਗੁਪਤਾ ਵਾਸੀ ਮੁਹੱਲਾ ਧਰਮਪੁਰਾ, ਪੁਨੀਤ ਅਰੋੜਾ ਵਾਸੀ ਚੰਦਨ ਨਗਰ ਹੈਬੋਵਾਲ ਅਤੇ ਅਰਜਨ ਅਗਰਵਾਲ ਵਾਸੀ ਚੰਦਨ ਨਗਰ ਹੈਬੋਵਾਲ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 52 ਪੱਤੇ ਤਾਸ਼ ਅਤੇ 9 ਹਜ਼ਾਰ 880 ਰੁਪਏ ਦੇ ਕਰੰਸੀ ਨੋਟ ਬਰਾਾਦ ਕੀਤੇ ਹਨ।