ਸੰਤੋਖ ਗਿੱਲ
ਗੁਰੂਸਰ ਸੁਧਾਰ, 28 ਅਪਰੈਲ
ਆਲ-ਇੰਡੀਆ ਅੰਤਰ ਯੂਨੀਵਰਸਿਟੀ ਚੈਂਪੀਅਨ ਗੁਰੂ ਹਰਗੋਬਿੰਦ ਖ਼ਾਲਸਾ ਕਾਲਜ ਗੁਰੂਸਰ ਸੁਧਾਰ ਦੀ ਵਿਦਿਆਰਥਣ ਰਾਖੀ ਨੇ ਬੰਗਲੌਰ ਵਿੱਚ ਚੱਲ ਰਹੀਆਂ ਯੂਨੀਵਰਸਿਟੀ ਖੇਡਾਂ ‘ਖੇਲੋ ਇੰਡੀਆ’ ਵਿੱਚ ਔਰਤਾਂ ਦੇ ਵਰਗ ਵਿਚ ਭਾਰ ਤੋਲਣ ਮੁਕਾਬਲੇ ਦੌਰਾਨ ਸੋਨ ਤਗਮਾ ਜਿੱਤ ਕੇ ਖਾਤਾ ਖੋਲ੍ਹਿਆ ਹੈ। ਰਾਖੀ ਨੇ ਇਹ ਤਗਮਾ ਭਾਰ ਤੋਲਣ ਵਿਚ 80 ਕਿੱਲੋਗਰਾਮ ਵਰਗ ਵਿਚ ਜਿੱਤਿਆ ਹੈ। ਖੇਡ ਵਿਭਾਗ ਵੱਲੋਂ ਇੰਚਾਰਜ ਡਾ. ਬਲਜਿੰਦਰ ਸਿੰਘ ਅਨੁਸਾਰ ਖ਼ਾਲਸਾ ਕਾਲਜ ਸੁਧਾਰ ਵੱਲੋਂ ‘ਖੇਲੋ ਇੰਡੀਆ’ ਵਿਚ ਕੁਲ ਪੰਦਰਾਂ ਵਿਦਿਆਰਥੀ ਭਾਗ ਲੈ ਰਹੇ ਹਨ।
ਕਾਲਜ ਦੇ ਪ੍ਰਿੰਸੀਪਲ ਡਾਕਟਰ ਹਰਪ੍ਰੀਤ ਸਿੰਘ ਨੇ ਆਪਣੀ ਹੋਣਹਾਰ ਵਿਦਿਆਰਥਣ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਾਡੇ ਹੋਰ ਖਿਡਾਰੀ ਵੀ ਆਪਣੀ ਮਿਹਨਤ ਦੇ ਬਲਬੂਤੇ ਹੋਰ ਪ੍ਰਾਪਤੀਆਂ ਦਰਜ ਕਰਨਗੇ।