ਜਗਰਾਉਂ: ਨੇੜਲੇ ਪਿੰਡ ਮੱਲ੍ਹਾ ਵਿੱਚ ਧਾਰਮਿਕ ਅਸਥਾਨ ਨਿਰਮਲ ਕੁਟੀਆ ‘ਸੰਤੋਖਸਰ ਸਾਹਿਬ’ ਦੇ ਨਾਲ ਖਾਲੀ ਪਈ ਜਗ੍ਹਾ ’ਚ ਬੂਟੇ ਲਗਾਏ ਗਏ । ਧਾਰਮਿਕ ਅਸਥਾਨ ਦੇ ਸੇਵਾਦਾਰ ਬਾਬਾ ਗੁਰਲਾਲ ਸਿੰਘ ਨੇ ਕਿਹਾ ਕਿ ਪਹਿਲਾਂ ਹੀ ਇਸ ਜਗ੍ਹਾ ’ਤੇ ਵੱਖ-ਵੱਖ ਕਿਸਮਾਂ ਦੇ ਬੂਟੇ ਲਗਾਏ ਹੋਏ ਹਨ। ਅੱਜ ਵਿਹਲੀ ਜਗ੍ਹਾ ਨੂੰ ਵੀ ਕਰੀਬ 70 ਹੋਰ ਨਵੇਂ ਬੂਟੇ ਲਗਾ ਕੇ ਪੂਰ ਦਿੱਤਾ ਗਿਆ ਹੈ। ਇਸ ਮੌਕੇ ਉਨ੍ਹਾ ਨਾਲ ਸੁਰਜੀਤ ਸਿੰਘ ਸ਼ੰਟੀ ਸੀਚੇਵਾਲ, ਪੰਚ ਭਗਵੰਤ ਸਿੰਘ ਬਰਸਾਲ, ਜਰਨੈਲ ਸਿੰਘ ਸੀਚੇਵਾਲ, ਹਰਨੇਕ ਸਿੰਘ, ਸੇਵਕ ਸਿੰਘ, ਅੰਗਰੇਜ਼ ਸਿੰਘ, ਗੇਜਾ ਸਿੰਘ, ਬਲਵਿੰਦਰ ਸਿੰਘ ਚਕਰ, ਅਵਤਾਰ ਸਿੰਘ ਸੋਹਲ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ