ਗੁਰਦੀਪ ਸਿੰਘ ਟੱਕਰ
ਸ੍ਰੀ ਮਾਛੀਵਾੜਾ ਸਾਹਿਬ
ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫਾਰ ਵਿਮੈਨ ਝਾੜ ਸਾਹਿਬ ਵਿੱਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ਕਰਵਾਏ ਜਾ ਰਹੇ ਯੂਥ ਐਂਡ ਹੈਰੀਟੇਜ਼ ਫੈਸਟੀਵਲ ਜ਼ੋਨ-ਬੀ ਦੇ ਦੂਜੇ ਦਿਨ ਵੀ ਚਹਿਲ -ਪਹਿਲ ਰਹੀ। ਇਸ ਮੌਕੇ ਮੁੱਖ ਮਹਿਮਾਨ ਡਾ. ਇੰਦਰਪਾਲ ਸਿੰਘ ਸਿੱਧੂ ਸੈਨੇਟ ਮੈਂਬਰ ਅਤੇ ਗੁਰਦੀਪ ਸਿੰਘ ਕੰਗ ਮੈਨੇਜਰ ਗੁਰਦੁਆਰਾ ਫਤਿਹਗੜ੍ਹ ਸਾਹਿਬ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰਿੰਸੀਪਲ ਡਾ. ਰਜਿੰਦਰ ਕੌਰ ਨੇ ਦੱਸਿਆ ਕਿ ਅੱਜ ਦੂਜੇ ਦਿਨ ਮੁਕਾਬਲਿਆਂ ਵਿਚ ਇੰਸਟਰੂਮੈਂਟਲ ਮਿਊਜ਼ਿਕ (ਪ੍ਰਕਾਸ਼ਨ) ’ਚ ਪੀਜੀਜੀਸੀਜੀ ਨੇ ਪਹਿਲਾ ਸਥਾਨ ਹਾਸਲ ਕੀਤਾ। ਇੰਸਟਰੂਮੈਂਟਲ ਮਿਊਜ਼ਿਕ (ਨਾਨ-ਪ੍ਰਕਾਸ਼ਨ) ਮੁਕਾਬਲੇ ਵਿਚ ਪੀਜੀਜੀਸੀਜੀ ਨੇ ਪਹਿਲਾ,ਇੰਡੀਅਨ ਆਰਕੈਸਟਰਾ ਵਿਚ ਐੱਮਸੀਐੱਮ ਡੀਏਵੀ ਕਾਲਜਨੇ ਪਹਿਲਾ ਸਥਾਨ ਹਾਸਲ ਕੀਤਾ। ਲੋਕ ਸਾਜ ਵਜਾਉਣ, ਫੋਕ ਆਰਕੈਸਟਰਾ ਤੇ ਭਾਸ਼ਣ ਮੁਕਾਬਲੇ ਵਿਚ ਪੀਜੀਜੀਸੀਜੀ ਨੇ ਪਹਿਲਾ ਸਥਾਨ ਹਾਾਸਲ ਕੀਤਾ। ਵਾਦ-ਵਿਵਾਦ ਮੁਕਾਬਲੇ ਵਿਚ ਪੀਜੀਜੀਸੀਜੀ ਨੇ ਪਹਿਲਾ, ਕਵਿਤਾ ਉਚਾਰਣ ਵਿਚ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫਾਰ ਵਿਮੈਨ, ਝਾੜ ਸਾਹਿਬ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਮੌਕੇ ਡਾ. ਨਿਰਮਲ ਜੌੜਾ ਡਾਇਰੈਕਟਰ ਯੂਥ ਵੈਲਫੇਅਰ, ਹਰਦੀਪ ਸਿੰਘ ਬਹਿਲੋਲਪੁਰ, ਹਰਜਤਿੰਦਰ ਸਿੰਘ ਬਾਜਵਾ, ਅਮਰੀਕ ਸਿੰਘ ਹੇੜੀਆਂ ਹਾਜ਼ਰ ਸਨ। ਸਟੇਜ ਦੀ ਜ਼ਿੰਮੇਵਾਰੀ ਡਾ. ਰਣਜੀਤ ਕੌਰ, ਡਾ. ਅਮਨਪ੍ਰੀਤ ਕੌਰ, ਡਾ. ਕਮਲਜੀਤ ਕੌਰ ਅਤੇ ਮਿਸ ਜਗਮਨਜੋਤ ਕੌਰ ਨੇ ਬਾਖੂਬੀ ਨਿਭਾਈ।