ਲੁਧਿਆਣਾ: ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਆਪਣੇ ਕੋਟੇ ਵਿਚੋ 52.39 ਲੱਖ ਦੀ ਲਾਗਤ ਨਾਲ ਹਲਕਾ ਆਤਮ ਨਗਰ ਅਧੀਨ ਆਉਂਦੇ ਵਾਰਡ ਨੰਬਰ 34 ਵਿੱਚ ਸੂਆ ਰੋਡ ਤੇ ਗਿੱਲ ਰੋਡ ਤੋਂ ਰੇਲਵੇ ਲਾਈਨਾਂ ਤੱਕ ਸੜਕਾਂ ’ਤੇ ਲੁੱਕ ਪਵਾਉਣ ਦਾ ਕੰਮ ਸ਼ੁਰੂ ਕਰਵਾਇਆ ਸੀ। ਜਿਸ ਦੇ ਪੂਰਾ ਹੋਣ ’ਤੇ ਇਲਾਕਾ ਵਾਸੀਆਂ ਨੇ ਅੱਜ ਵਿਧਾਇਕ ਸਿਮਰਜੀਤ ਸਿੰਘ ਬੈਂਸ ਦਾ ਸਨਮਾਨ ਕੀਤਾ। ਇਸ ਮੌਕੇ ਸ੍ਰੀ ਬੈਂਸ ਨੇ ਕਿਹਾ ਕਿ ਉਨ੍ਹਾਂ ਦੀ ਸਣਾ ਕੋਸ਼ਿਸ਼ ਰਹੇਗੀ ਕਿ ਉਹ ਲੋਕਾਂ ਦੀਆਂ ਉਮੀਦਾਂ ’ਤੇ ਪੂਰਾ ਉਤਰਨ। -ਟਨਸ