ਦੋਰਾਹਾ: ਪੰਜਾਬੀ ਲਿਖਾਰੀ ਸਭਾ ਰਾਮਪੁਰ ਦੀ ਇਕੱਤਰਤਾ ਸਭਾ ਦੇ ਲਾਇਬਰੇਰੀ ਹਾਲ ਵਿਖੇ ਜਸਵੀਰ ਝੱਜ ਦੀ ਪ੍ਰਧਾਨਗੀ ਹੇਠਾਂ ਹੋਈ। ਇਸ ਮੌਕੇ ਲੇਖਕ ਤੇ ਅਦਾਕਾਰ ਪੰਮੀ ਹਬੀਬ, ਗ਼ਜ਼ਲਗੋ ਜਗਤਾਰ ਸਿੰਘ ਪੰਛੀ, ਸ਼ਾਇਰ ਨਰੇਸ਼ ਨਿਮਾਣਾ ਦਾ ਸਵਾਗਤ ਕੀਤਾ ਗਿਆ। ਬਲਵੰਤ ਮਾਂਗਟ ਦੀ ਵਾਰਤਿਕ ਪੁਸਤਕ ‘ਰਾਵਣ ਤੋਂ ਬੰਦੇ ਤੱਕ’ ਬਾਰੇ ਜਾਣ ਪਹਿਚਾਣ ਕਰਵਾਉਂਦਿਆਂ ਸੁਰਿੰਦਰ ਰਾਮਪੁਰੀ, ਸੁਖਜੀਤ, ਜਸਵੀਰ ਝੱਜ, ਦੀਪ ਦਿਲਬਰ, ਹਰਬੰਸ ਮਾਲਵਾ ਅਤੇ ਸ਼ਾਮ ਸਿੰਘ ਨੇ ਸੰਬੋਧਨ ਕੀਤਾ। ਇਸ ਮੌਕੇ ਜਰਨੈਲ ਸਿੰਘ, ਸਰਤਾਜ ਗਰੇਵਾਲ, ਹਰਜੀਤ ਕੌਰ, ਜਸਮੀਤ ਕੌਰ, ਅਨੁਰੀਤ ਕੌਰ, ਕਿਰਨਵੀਰ ਸਿੰਘ, ਮੱਲ ਸਿੰਘ, ਰਣਧੀਰ ਸਿੰਘ, ਦਵਿੰਦਰ ਸਿੰਘ, ਗੁਰਪ੍ਰੀਤ ਸਿੰਘ ਦੀ ਹਾਜ਼ਰੀ ਵਿਚ ਪੁਸਤਕ ‘ਰਾਵਣ ਤੋਂ ਬੰਦੇ ਤੱਕ’ ਨੂੰ ਲੋਕ ਅਰਪਣ ਕੀਤਾ ਗਿਆ। -ਪੱਤਰ ਪ੍ਰੇਰਕ