ਜਗਰਾਉਂ: ਅਕਾਲੀ ਦਲ ਬਸਪਾ ਦੇ ਸਾਂਝੇ ਉਮੀਦਵਾਰ ਐਸ.ਆਰ. ਕਲੇਰ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਲੋਕਾਂ ਨੂੰ ਭਰਮਾਉਣ ਲਈ ਕੀਤੇ ਜਾ ਰਹੇ ਝੂਠੇ ਪ੍ਰਚਾਰ ਨੂੰ ਲੋਕ ਭਲੀਭਾਂਤ ਸਮਝਦੇ ਹਨ ਅਤੇ ਪਾਣੀਆਂ ਦੇ ਮੁੱਦੇ ’ਤੇ ਦਿੱਤੇ ਬਿਆਨ ਨਾਲ ਉਨ੍ਹਾਂ ਦੇ ਮਨ ’ਚ ਖੋਟ ਜ਼ਾਹਿਰ ਹੋ ਗਈ ਹੈ। ਪਿੰਡ ਸੰਗਤਪੁਰਾ ’ਚ ਚੋਣ ਜਲਸੇ ਮੌਕੇ ਕਲੇਰ ਨੇ ਕੇਜਰੀਵਾਲ ’ਤੇ ਵਰ੍ਹਦਿਆਂ ਆਖਿਆ ਕਿ ‘ਆਪ’ ਭਾਜਪਾ ਦੀ ਕਥਿਤ ‘ਬੀ’ ਟੀਮ ਹੈ ਅਤੇ ਨੇ ਲੋਕਾਂ ਨੂੰ ਪੰਜਾਬ ਦੇ ਹਿੱਤਾਂ ਅਤੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਲਈ ਅਜਿਹੇ ਵਕਤੀ ਲੋਕਾਂ ਤੋਂ ਦੂਰੀ ਬਣਾਉਣੀ ਚਾਹੀਦੀ ਹੈ। ੳਨ੍ਹਾਂ ਇਹ ਕਿਹਾ ਕਿ ਭਗਵੰਤ ਮਾਨ ਨੂੰ ਸਿਰਫ ਮੁੱਖ ਮੰਤਰੀ ਚਿਹਰਾ ਐਲਨਿਆ ਗਿਆ ਹੈ ਪਰ ਬਣਾਉਣਾ ਕਿਸੇ ਨੇ ਨਹੀਂ। -ਪੱਤਰ ਪ੍ਰੇਰਕ