ਪੀਏਯੂ ਵਿੱਚ ਪੈਨਸ਼ਨਰਜ਼ ਅਤੇ ਮੁਲਾਜ਼ਮ ਮੇਲਾ

ਪੀਏਯੂ ਵਿੱਚ ਪੈਨਸ਼ਨਰਜ਼ ਅਤੇ ਮੁਲਾਜ਼ਮ ਮੇਲਾ

ਸਤਵਿੰਦਰ ਬਸਰਾ

ਲੁਧਿਆਣਾ, 6 ਮਾਰਚ

ਪੀਏਯੂ ਪੈਨਸ਼ਨਰਜ਼, ਪੀਏਯੂ ਐਂਪਲਾਈਜ਼ ਯੂਨੀਅਨ ਅਤੇ ਗਡਵਾਸੂ ਪੈਨਸ਼ਨਰ ਯੂਨੀਅਨ ਨੇ ਅੱਜ ਕਿਸਾਨ ਸੰਘਰਸ਼ ਨੂੰ ਸਮਰਪਿਤ ਸੱਤਵਾਂ ਪੈਨਸ਼ਨਰਜ਼ ਅਤੇ ਮੁਲਾਜ਼ਮ ਮੇਲਾ ਪੀਏਯੂ ਵਿੱਚ ਲਾਇਆ। ਇਸ ਮੇਲੇ ਵਿੱਚ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਮੇਲਾ ਕਮੇਟੀ ਦੇ ਚੇਅਰਮੈਨ ਚਰਨ ਸਿੰਘ ਗੁਰਮ ਨੇ ਦੱਸਿਆ ਕਿ ਇਹ ਮੇਲਾ ਪੀਏਯੂ ਮੁਲਾਜ਼ਮ ਯੂਨੀਅਨ ਦੇ ਸਾਬਕਾ ਪ੍ਰਧਾਨ ਰੂਪ ਸਿੰਘ ਰੂਪਾ ਨੇ ਸ਼ੁਰੂ ਕੀਤਾ ਸੀ। ਇਹ ਵਾਰ ਇਹ ਮੇਲਾ ਕਿਸਾਨ ਸੰਘਰਸ਼ ਨੂੰ ਸਮਰਪਿਤ ਹੈ। ਇਸ ਵਾਰ ਦਾ ਗੁਰਨਾਮ ਸਿੰਘ ਅਮਰੀਕਾ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਹ ਮੇਲਾ ਪੀਏਯੂ ਪੈਨਸ਼ਨਰਜ਼ ਵੱਲੋਂ ਐਗਜ਼ੈਕਟਿਵ ਕੌਂਸਲ ਦੀ ਅਗਵਾਈ ਵਿੱਚ ਯੂਨੀਅਨ ਦੇ ਪ੍ਰਧਾਨ ਡੀਪੀ ਮੌੜ ਅਤੇ ਜਨਰਲ ਸਕੱਤਰ ਜੇਐਲ ਨਾਰੰਗ ਦੀ ਪ੍ਰਧਾਨਗੀ ਵਿੱਚ ਲੱਗਿਆ।

ਪੀਏਯੂ ਐਂਪਲਾਈਜ਼ ਯੂਨੀਅਨ ਦੇ ਪ੍ਰਧਾਨ ਬਲਦੇਵ ਸਿੰਘ ਵਾਲੀਆ ਨੇ ਸਮੁੱਚੇ ਮੁਲਾਜ਼ਮਾਂ ਅਤੇ ਪੈਨਸ਼ਨਰਜ਼ ਨੂੰ ਵਿਸ਼ਾਲ ਏਕਾ ਉਸਾਰਨ ਦਾ ਸੱਦਾ ਦਿੱਤਾ। ਇਸ ਦੌਰਾਨ ਇੱਕ ਮਤਾ ਪਾਸ ਕਰ ਕੇ ਕਿਸਾਨ ਸੰਘਰਸ਼ ਦਾ ਸਮਰਥਨ ਕੀਤਾ ਗਿਆ ਅਤੇ ਪੰਜਾਬ ਸਰਕਾਰ ਤੋਂ ਪੇਅ-ਕਮਿਸ਼ਨ ਅਤੇ ਰਹਿੰਦੇ ਡੀਏ ਦੀਆਂ ਕਿਸ਼ਤਾਂ ਲਾਗੂ ਕਰਨ ਦੀ ਮੰਗ ਕੀਤੀ ਗਈ। ਇਪਟਾ ਮੋਗਾ ਵੱਲੋਂ ਕਿਸਾਨਾਂ ਦੀ ਅੱਜ ਦੀ ਹਾਲਤ ਅਤੇ ਸੰਘਰਸ਼ ਨੂੰ ਦਰਸਾਉਂਦਾ ਨਾਟਕ ‘ਡਰਨਾ’ ਖੇਡਿਆ ਗਿਆ। ਚਰਨਜੀਤ ਸਿੰਘ ਜਲਾਰਦੀਵਾਰ ਢਾਡੀ ਜਥੇ ਵੱਲੋਂ ਦੇਸ਼ ਭਗਤੀ ਅਤੇ ਕਿਸਾਨ ਅੰਦੋਲਨ ਦੀਆਂ ਵਾਰਾਂ ਗਾਈਆਂ ਗਈਆਂ। ਡਾ. ਸੋਹਨ ਸਿੰਘ ਨੇ ਸਰੀਰ ਦੇ ਨਾੜੀ ਤੰਤਰ ਬਾਰੇ ਲੈਕਚਰ ਦਿੱਤਾ। ਜੇਐਲ ਨਾਰੰਗ ਨੇ ਕਿਹਾ ਕਿ ਦੇਸ਼ ਦੇ ਵਿਗੜ ਚੁੱਕੇ ਹਾਲਾਤ ਵਿੱਚ ਇਸ ਮੇਲੇ ਦੀ ਵਿਸ਼ੇਸ਼ ਪ੍ਰਸੰਗਤਾ ਹੈ ਤੇ ਸਮੂਹ ਮੈਂਬਰਾਂ ਦੇ ਮਸਲਿਆਂ ਸਬੰਧੀ ਮੇਲਾ ਵਿਸ਼ਾਲ ਏਕੇ ਦੀ ਗਵਾਹੀ ਭਰਦਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All