ਖੇਤਰੀ ਪ੍ਰਤੀਨਿਧ
ਲੁਧਿਆਣਾ, 30 ਮਈ
ਸਾਲ 2022-23 ਦੌਰਾਨ ਪੀਏਯੂ ਵਿੱਚ ਦਾਖਲਿਆਂ ਲਈ ਪ੍ਰਾਸਪੈਕਟਸ 1 ਜੂਨ ਤੋਂ ਮਿਲਣਗੇ। ਇਸ ਬਾਰੇ ਜਾਣਕਾਰੀ ਦਿੰਦਿਆਂ ਰਜਿਸਟਰਾਰ ਡਾ. ਸ਼ੰਮੀ ਕਪੂਰ ਨੇ ਦੱਸਿਆ ਕਿ ਕਾਊਂਟਰ ਤੋਂ ਪ੍ਰਾਸਪੈਕਟਸ 2,120 ਰੁਪਏ ਦਾ ਮਿਲੇਗਾ ਜਦਕਿ ਡਾਕ ਰਾਹੀਂ ਇਸ ਦੀ ਕੀਮਤ 2,260 ਰੁਪਏ ਹੋਵੇਗੀ। ਐੱਨਆਰਆਈ ਉਮੀਦਵਾਰਾਂ ਲਈ ਕਾਊਂਟਰ ਤੋਂ ਖਰੀਦ ਸਮੇਂ ਪ੍ਰਾਸਪੈਕਟਸ ਦੀ ਕੀਮਤ 2,560 ਰੁਪਏ ਅਤੇ ਡਾਕ ਰਾਹੀਂ 2,700 ਰੁਪਏ ਰੱਖੀ ਗਈ ਹੈ। ਹਰੇਕ ਦਾਖਲਾ ਟੈਸਟ ਲਈ ਫੀਸ 4,200 ਰੁਪਏ ਹੈ। ਦੋਵੇਂ ਸਾਂਝੇ ਦਾਖਲਾ ਟੈਸਟਾਂ (ਸੀਈਟੀ) ਅਤੇ ਬੱਲੋਵਾਲ ਸੌਂਖੜੀ ਦਾਖਲਾ ਪ੍ਰੀਖਿਆ ਲਈ ਇਹ ਫੀਸ 6,300 ਰੁਪਏ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਐੱਮਈਟੀ (ਐਗਰੀ ਅਤੇ ਐੱਮਈਟੀ ਕਮਿਊਨਟੀ ਸਾਇੰਸ) ਵਿਦਿਆਰਥਣਾਂ ਨੂੰ ਹਰੇਕ ਵਾਧੂ ਆਪਸ਼ਨ ਲਈ 610 ਰੁਪਏ ਹੋਰ ਦੇਣੇ ਹੋਣਗੇ। ਬਿਨੈਪੱਤਰ ਸਵੀਕਾਰ ਕਰਨ ਦੀ ਆਖਰੀ ਤਰੀਕ 27 ਜੂਨ ਹੈ। 1,000 ਰੁਪਏ ਲੇਟ ਫੀਸ ਨਾਲ ਬਿਨੈਪੱਤਰ 4 ਜੁਲਾਈ ਤੱਕ ਭੇਜੇ ਜਾ ਸਕਣਗੇ। ਦਾਖਲਾ ਟੈਸਟ ਤੋਂ ਬਗੈਰ ਪ੍ਰੀਖਿਆਵਾਂ ਲਈ 1 ਜੁਲਾਈ ਤੱਕ ਬਿਨਾਂ ਲੇਟ ਫੀਸ ਬਿਨੈ ਪੱਤਰ ਭੇਜੇ ਜਾ ਸਕਣਗੇ ਅਤੇ 1,000 ਲੇਟ ਫੀਸ ਨਾਲ 8 ਜੁਲਾਈ ਬਿਨੈ ਪੱਤਰ ਭੇਜਣ ਦੀ ਆਖਰੀ ਤਰੀਕ ਹੋਵੇਗੀ। ਪੀ ਐੱਚ ਡੀ ਪ੍ਰੋਗਰਾਮਾਂ ਵਿੱਚ ਬਿਨਾਂ ਲੇਟ ਫੀਸ 14 ਅਕਤੂਬਰ ਅਤੇ ਲੇਟ ਫੀਸ ਨਾਲ 21 ਅਕਤੂਬਰ ਤੱਕ ਬਿਨੈਪੱਤਰ ਫਾਰਮ ਭੇਜੇ ਜਾ ਸਕਣਗੇ। ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕਿਹਾ ਕਿ ਦਾਖਲਾ ਲੈਣ ਦੇ ਚਾਹਵਾਨ ਪੀਏਯੂ ਦੇ ਗੇਟ ਨੰਬਰ 1 ਨੇੜਲੀ ਕਿਤਾਬਾਂ ਦੀ ਦੁਕਾਨ, ਸੰਚਾਰ ਕੇਂਦਰ ਦੇ ਬਿਜ਼ਨਸ ਸੈਕਸ਼ਨ ਜਾਂ ਕਿਸਾਨ ਸੇਵਾ ਕੇਂਦਰ ਤੋਂ ਪ੍ਰਾਸਪੈਕਟਸ ਖਰੀਦ ਸਕਦੇ ਹਨ।