ਗਗਨਦੀਪ ਅਰੋੜਾ
ਲੁਧਿਆਣਾ, 9 ਜੂਨ
ਜ਼ਿਲ੍ਹਾ ਲੁਧਿਆਣਾ ’ਚ ਬਲੈਕ ਫੰਗਸ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਜ਼ਿਲ੍ਹੇ ਭਰ ’ਚ ਬਲੈਕ ਫੰਗਸ ਪੀੜਤਾਂ ਦੀ ਕੁਲ ਗਿਣਤੀ 105 ਹੋ ਗਈ ਹੈ। ਬੁੱਧਵਾਰ ਨੂੰ ਬਲੈਕ ਫੰਗਸ ਨਾਲ ਇੱਕ ਪੀੜਤ ਦੀ ਮੌਤ ਹੋ ਚੁੱਕੀ ਹੈ। ਇਸ ਤਰ੍ਹਾਂ ਜ਼ਿਲ੍ਹਾ ਲੁਧਿਆਣਾ ’ਚ ਮ੍ਰਿਤਕਾਂ ਦੀ ਕੁਲ ਗਿਣਤੀ 15 ਹੋ ਗਈ ਹੈ। ਇਸ ’ਚ 6 ਮ੍ਰਿਤਕ ਜ਼ਿਲ੍ਹਾ ਲੁਧਿਆਣਾ ਤੇ 9 ਹੋਰਨਾਂ ਜ਼ਿਲਿਆਂ ਨਾਲ ਸਬੰਧਤ ਹਨ। ਉਧਰ ਬਲੈਕ ਫੰਗਸ ਪੀੜਤਾਂ ’ਚ 51 ਲੁਧਿਆਣਾ ਤੇ 54 ਹੋਰਨਾਂ ਜ਼ਿਲ੍ਹਿਆਂ ਨਾਲ ਸਬੰਧਤ ਹਨ। ਇਸ ਸਮੇਂ ਜ਼ਿਲ੍ਹੇ ਭਰ ’ਚ ਬਲੈਕ ਫੰਗਸ ਦੇ ਐਕਟਿਵ ਕੇਸਾਂ ਦੀ ਗਿਣਤੀ 50 ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਕੱਲੇ ਲੁਧਿਆਣਾ ਡੀਐੱਮਸੀ ਹਸਪਤਾਲ ਵਿੱਚ ਹੀ 40 ਦੇ ਕਰੀਬ ਬਲੈਕ ਫੰਗਸ ਦੇ ਕੇਸ ਸਾਹਮਣੇ ਆ ਚੁੱਕੇ ਹਨ। ਇਸ ’ਚ 15 ਹਾਲੇ ਇਲਾਜ ਅਧੀਨ ਚੱਲ ਰਹੇ ਹਨ। ਇਸ ਦੇ ਨਾਲ ਹੀ ਸੀਐੱਮਸੀ ਹਸਪਤਾਲ ’ਚ 21, ਦੀਪ ਹਸਪਤਾਲ ’ਚ 23, ਐਸਪੀਐਸ ਹਸਪਤਾਲ ’ਚ 11, ਓਸਵਾਲ ਹਸਪਤਾਲ ’ਚ 4, ਸਿਵਲ ਹਸਪਤਾਲ ਲੁਧਿਆਣਾ ’ਚ 2 ਕੇਸ ਮਿਲ ਚੁੱਕੇ ਹਨ। ਇਨ੍ਹਾਂ ਤੋਂ ਇਲਾਵਾ ਫੋਰਟਿਸ ਹਸਪਤਾਲ, ਗਰੇਵਾਲ ਹਸਪਤਾਲ, ਦੀਪਕ ਹਸਪਤਾਲ ਅਤੇ ਐੱਚਪੀਐੱਸ ਹਸਪਤਾਲ ’ਚ ਇਸ ਬਿਮਾਰੀ ਦੇ ਇੱਕ ਇੱਕ ਮਰੀਜ਼ ਦੀ ਪੁਸ਼ਟੀ ਹੋ ਚੁੱਕੀ ਹੈ।