ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 1 ਸਤੰਬਰ
ਗ਼ਦਰੀ ਬਾਬਾ ਹਰਦਿੱਤ ਸਿੰਘ ਯਾਦਗਾਰੀ ਕਲੱਬ ਲੰਮੇ ਨੇ ਸਿੱਖ ਯੂਥ ਵੈੱਲਫੇਅਰ ਸੁਸਾਇਟੀ ਨਾਲ ਮਿਲ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖੂਨਦਾਨ ਕੈਂਪ ਲਾਇਆ। ਸਿਵਲ ਹਸਪਤਾਲ ਬਲੱਡ ਬੈਂਕ ਵਿਖੇ ਲਾਏ ਗਏ ਇਸ ਕੈਂਪ ’ਚ 32 ਖੂਨਦਾਨੀਆਂ ਨੇ ਖੂਨ ਦਾਨ ਕੀਤਾ। ਇਸ ਮੌਕੇ ਪ੍ਰਧਾਨ ਚਰਨਜੀਤ ਸਿੰਘ ਸਰਨਾ, ਸੁੱਖ ਜਗਰਾਉਂ ਤੇ ਇੰਦਰਜੀਤ ਸਿੰਘ ਲੰਮਾ ਨੇ ਦੱਸਿਆ ਕਿ ਖੂਨਦਾਨ ਸਭ ਤੋਂ ਉੱਤਮ ਦਾਨ ਹੈ।
ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਪਰਦੀਪ ਮਹਿੰਦਰਾ, ਇੰਦਰਪ੍ਰੀਤ ਸਿੰਘ ਵਛੇਰ, ਡਾ. ਸੁਖਵਿੰਦਰ ਸਿੰਘ, ਡਾ. ਨਿਰਮਲ ਸਿੰਘ, ਡਾ. ਅਮਨਦੀਪ ਕੌਰ ਹਾਜ਼ਰ ਸਨ। ਇਸੇ ਤਰ੍ਹਾਂ ਲਾਇਨਜ਼ ਕਲੱਬ ਮਿੱਡ ਟਾਊਨ ਤੇ ਸਿੱਖ ਯੂਥ ਵੈੱਲਫੇਅਰ ਸੁਸਇਟੀ ਨੇ ਵਿਵੇਕ ਕਲੀਨਕ ਵਿੱਚ ਕਰੋਨਾ ਵੈਕਸੀਨੇਸ਼ਨ ਕੈਂਪ ਲਾਇਆ ਜਿਸਦਾ ਉਦਘਾਟਨ ਲਾਇਨਜ਼ ਕਲੱਬ ਦੇ ਪ੍ਰਧਾਨ ਡਾ. ਪ੍ਰਮਿੰਦਰ ਸਿੰਘ ਨੇ ਕੀਤਾ। ਕੈਂਪ ਦੌਰਾਨ 97 ਲੋਕਾਂ ਨੇ ਕਰੋਨਾ ਰੋਕੂ ਵੈਕਸੀਨ ਦੇ ਟੀਕੇ ਲਾਏ ਗਏ। ਇਸ ਮੌਕੇ ਚਰਨਜੀਤ ਸਿੰਘ ਸਰਨਾ, ਗੁਰਦੀਪ ਕੌਰ, ਗੁਰਸ਼ਰਨ ਸਿੰਘ ਮਿਗਲਾਨੀ, ਵਿਨੋਦ ਕੁਮਾਰ ਖੰਨਾ, ਨਛੱਤਰ ਸਿੰਘ, ਭਾਗ ਸਿੰਘ ਤੇ ਗੋਬਿੰਦ ਸਿੰਘ ਹਾਜ਼ਰ ਸਨ।