ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 24 ਫਰਵਰੀ
ਨੇੜਲੇ ਪਿੰਡ ਲੱਖਾ ਵਿੱਚ ਅੱਜ ਪੀਰ ਬਾਬਾ ਇਮਾਮ ਸ਼ਾਹ ਦੀ ਪ੍ਰਬੰਧਕ ਕਮੇਟੀ ਵੱਲੋਂ 22ਵਾਂ ਸੱਭਿਆਚਾਰਕ ਮੇਲਾ ਕਰਵਾਇਆ ਗਿਆ। ਸਭ ਤੋਂ ਪਹਿਲਾਂ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਮੇਲੇ ਦੌਰਾਨ ਗਾਇਕ ਜੋੜੀ ਗੋਰਾ ਚੱਕਵਾਲਾ ਤੇ ਬੀਬਾ ਸਿਰਮਨ, ਦਰਸ਼ਨ ਲੱਖਾ, ਸੂਫੀ ਗਾਇਕ ਲਵਜੀਤ ਬਠਿੰਡਾ ਅਤੇ ਬਸੰਤ ਧਾਲੀਵਾਲ ਨੇ ਗੀਤ ਪੇਸ ਕਰਕੇ ਸਰੋਤਿਆ ਦਾ ਮਨੋਰੰਜਨ ਕੀਤਾ। ਸਰਪੰਚ ਜਸਵੀਰ ਸਿੰਘ ਸੀਰਾ ਅਤੇ ਪ੍ਰਧਾਨ ਡਾ. ਬਲਜਿੰਦਰ ਸਿੰਘ ਨੇ ਕਿਹਾ ਕਿ ਆਧੁਨਿਕ ਯੁਗ ’ਚ ਨਵੀਂ ਪੀੜ੍ਹੀ ਅਜਿਹੇ ਸਭਿਆਚਾਰਕ ਮੇਲਿਆਂ ਤੋਂ ਦੂਰ ਹੁੰਦੀ ਜਾ ਰਹੀ ਹੈ ਜਦਕਿ ਇਹ ਸਾਡੀ ਵਿਰਾਸਤ ਹੈ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦਰਸ਼ਨ ਸਿੰਘ ਲੱਖਾ, ਮੇਜਰ ਸਿੰਘ, ਪ੍ਰਧਾਨ ਰਣਜੀਤ ਸਿੰਘ, ਸੁਖਦੇਵ ਸਿੰਘ ਸੇਬੀ, ਡਾ. ਹਰਭਜਨ ਸਿੰਘ ਤੋਂ ਇਲਾਵਾ ਮੁੱਖ ਸੇਵਾਦਾਰ ਬਾਬਾ ਇੰਦਰ ਮੁਨੀ ਵੱਲੋਂ ਗਾਇਕ ਕਲਾਕਾਰਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।