ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 6 ਮਈ
ਲੁਧਿਆਣਾ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਵਨੀਤ ਬਿੱਟੂ ਨੇ ਵੱਖ-ਵੱਖ ਥਾਵਾਂ ’ਤੇ ਚੋਣ ਮੀਟਿੰਗਾਂ ਕੀਤੀਆਂ। ਮਾਧੋਪੁਰੀ ਮੰਡਲ ਪ੍ਰਧਾਨ ਅਮਿਤ ਮਿੱਤਲ ਅਤੇ ਗਿਆਸਪੁਰਾ ਮੰਡਲ ਵਿਖੇ ਯੁਵਾ ਮੋਰਚਾ ਦੇ ਜਨਰਲ ਸਕੱਤਰ ਚੇਤਨ ਮਲਹੋਤਰਾ ਦੀ ਅਗਵਾਈ ਹੇਠ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਦੀਆਂ ਮੀਟਿੰਗਾਂ ’ਚ ਹੁੰਦਾ ਇਕੱਠ ਦੇਖਕੇ ਵਿਰੋਧੀ ਪਾਰਟੀਆਂ ਦੀ ਨੀਂਦ ਉੱਡ ਗਈ ਹੈ ਅਤੇ ਉਨ੍ਹਾਂ ਨੂੰ ਪਤਾ ਲੱਗ ਗਿਆ ਹੈ ਕਿ ਦੇਸ਼ ਤੇ ਸੂਬੇ ਦੇ ਲੋਕ ਇਨ੍ਹਾਂ ਦੇ ਝੂਠੇ ਲਾਰਿਆਂ ਦੀ ਬਜਾਏ ਭਾਜਪਾ ਦੀ ਵਿਕਾਸਸ਼ੀਲ ਨੀਤੀ ਦੇ ਨਾਲ ਹਨ। ਇਸ ਮੌਕੇ ਗੁਰਦੇਵ ਸ਼ਰਮਾ ਦੇਬੀ, ਯਸ਼ਪਾਲ ਚੌਧਰੀ, ਐਡਵੋਕੇਟ ਹਰਸ਼ ਸ਼ਰਮਾ, ਨਰਿੰਦਰਪਾਲ ਸਿੰਘ ਮੱਲ੍ਹੀ ਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਪ੍ਰਮੁੱਖ ਡਾ. ਦੇਵਨਾਥ ਅਤੇ ਬਜਰੰਗ ਦਲ ਦੇ ਰਾਜਾ ਕੁਮਾਰ ਵੀ ਹਾਜ਼ਰ ਸਨ।