ਨਿੱਜੀ ਪੱਤਰ ਪੇ੍ਰਕ
ਖੰਨਾ, 2 ਨਵੰਬਰ
ਇਥੋਂ ਦੀ ਲਿਨਫੌਕਸ ਕੰਪਨੀ ਵਿਚੋਂ ਕੱਢੇ ਕਿਰਤੀਆਂ ਦੇ ਬਣਦੇ ਸਾਲਾਨਾ ਬੋਨਸ ਵਿਚ ਵੱਡੀ ਕਟੌਤੀ ਕਰਨ ਦੀ ਕੰਪਨੀ ਮਜ਼ਦੂਰਾਂ ਨੇ ਤਿੱਖੇ ਸ਼ਬਦਾਂ ਵਿਚ ਨਿਖੇਧੀ ਕੀਤੀ। ਇਸ ਮੌਕੇ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਹਰਿੰਦਰ ਸਿੰਘ, ਸੁਰਿੰਦਰ ਸਿੰਘ, ਮਲਕੀਤ ਸਿੰਘ ਅਤੇ ਹਰਜਿੰਦਰ ਸਿੰਘ ਨੇ ਤੁਰੰਤ ਬਣਦਾ ਬੋਨਸ ਦੇਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਭਾਵੇਂ ਫੈਕਟਰੀ ਅੰਦਰ ਕੰਮ ਕਰਦੇ ਸਮੂਹ ਰੈਗੂਲਰ ਕਾਮਿਆਂ ਨੂੰ 8.33 ਫ਼ੀਸਦੀ ਬੋਨਸ ਦਿੱਤਾ ਹੈ, ਪ੍ਰੰਤੂ ਜੂਨ ਮਹੀਨੇ ਤੋਂ ਜਬਰੀ ਛਾਂਟੀ ਕੀਤੇ 8 ਕਾਮਿਆਂ ਨੂੰ ਪ੍ਰਤੀ ਵਰਕਰ 3000-3300 ਰੁਪਏ ਦਿੱਤੇ ਗਏ ਹਨ, ਜੋ ਸਰਾਸਰ ਧੱਕਾ ਹੈ।