ਲੁਧਿਆਣਾ (ਖੇਤਰੀ ਪ੍ਰਤੀਨਿਧ): ਪੀ.ਏ.ਯੂ. ਦੇ ਖੇਤੀ ਬਾਇਓਤਕਨਾਲੋਜੀ ਸਕੂਲ ’ਚ ਮੌਲੀਕਿਊਲਰ ਜੀਨ ਵਿਗਿਆਨੀ ਵਜੋਂ ਕਾਰਜਸ਼ੀਲ ਡਾ. ਨੀਤਿਕਾ ਸੰਧੂ ਨੂੰ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ ਦੇ ਵਿਗਿਆਨ ਅਤੇ ਇੰਜਨੀਅਰਿੰਗ ਖੋਜ ਬੋਰਡ ਵੱਲੋਂ 2022 ਲਈ ਵਿਮੈਨ ਐਕਸੀਲੈਂਸ ਐਵਾਰਡ ਹਾਸਲ ਹੋਇਆ ਹੈ। ਇਸ ਐਵਾਰਡ ਤਹਿਤ ਡਾ. ਨੀਤਿਕਾ ਸੰਧੂ ਨੂੰ ਤਿੰਨ ਸਾਲਾਂ ਦੇ ਅਰਸੇ ਦੌਰਾਨ ਆਪਣੀ ਖੋਜ ਦੇ ਵਿਕਾਸ ਲਈ 15 ਲੱਖ ਰੁਪਏ ਦੀ ਇਮਦਾਦ ਹਾਸਲ ਹੋਵੇਗੀ।