ਐੱਨਆਈਏ ਵੱਲੋਂ ਦੋਰਾਹਾ ’ਚ ਗੈਂਗਸਟਰ ਰਵੀ ਰਾਜਗੜ੍ਹ ਦੇ ਘਰ ’ਤੇ ਛਾਪਾ : The Tribune India

ਐੱਨਆਈਏ ਵੱਲੋਂ ਦੋਰਾਹਾ ’ਚ ਗੈਂਗਸਟਰ ਰਵੀ ਰਾਜਗੜ੍ਹ ਦੇ ਘਰ ’ਤੇ ਛਾਪਾ

ਲਾਰੈਂਸ ਬਿਸ਼ਨੋਈ ਦੇ ਭਰਾ ਦਾ ਜਾਅਲੀ ਪਾਸਪੋਰਟ ਤਿਆਰ ਕਰਵਾਉਣ ਵਿੱਚ ਮਦਦ ਕਰਨ ਦਾ ਦੋਸ਼

ਐੱਨਆਈਏ ਵੱਲੋਂ ਦੋਰਾਹਾ ’ਚ ਗੈਂਗਸਟਰ ਰਵੀ ਰਾਜਗੜ੍ਹ ਦੇ ਘਰ ’ਤੇ ਛਾਪਾ

ਗਗਨਦੀਪ ਅਰੋੜਾ
ਲੁਧਿਆਣਾ, 29 ਨਵੰਬਰ

ਦੋਰਾਹਾ ਦੇ ਪਿੰਡ ਰਾਜਗੜ੍ਹ ’ਚ ਅੱਜ ਸਵੇਰੇ ਦਿੱਲੀ ਤੋਂ ਆਈ ਐੱਨਆਈਏ ਟੀਮ ਨੇ ਗੈਂਗਸਟਰ ਰਾਜਵੀਰ ਰਵੀ ਦੇ ਘਰ ਛਾਪਾ ਮਾਰਿਆ। ਛਾਪੇਮਾਰੀ ਦੀ ਸੂਚਨਾ ਮਿਲਦੇ ਹੀ ਆਸਪਾਸ ਦੇ ਲੋਕ ਹੈਰਾਨ ਹੋ ਗਏ। ਹਾਲਾਂਕਿ ਐੱਨਆਈਏ ਟੀਮ ਨੇ ਆਸਪਾਸ ਦਾ ਕੁਝ ਇਲਾਕਾ ਸੀਲ ਕਰ ਦਿੱਤਾ ਸੀ ਤਾਂ ਕਿ ਉਨ੍ਹਾਂ ਦੀ ਜਾਂਚ ਕਿਸੇ ਤਰ੍ਹਾਂ ਨਾਲ ਪ੍ਰਭਾਵਿਤ ਨਾ ਹੋਵੇ। ਗੈਂਗਸਟਰ ਰਵੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ’ਚ ਮਸ਼ਕੂਕ ਮੁਲਜ਼ਮ ਹੈ। ਇਸ ਤੋਂ ਇਲਾਵਾ ਉਸ ’ਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਦਾ ਜਾਅਲੀ ਪਾਸਪੋਰਟ ਤਿਆਰ ਕਰਵਾਉਣ ਦੇ ਨਾਲ ਨਾਲ ਵਿਦੇਸ਼ ਭੇਜਣ ਲਈ 25 ਲੱਖ ਰੁਪਏ ਲੁਧਿਆਣਾ ਦੇ ਟਰਾਂਸਪੋਰਟ ਮਾਲਕ ਨੂੰ ਦੇਣ ਦਾ ਦੋਸ਼ ਵੀ ਹੈ। ਐੱਨਆਈਏ ਦੀ ਟੀਮ ਇਸ ਤੋਂ ਇਲਾਵਾ ਹੋਰ ਵੀ ਕਈ ਮਾਮਲਿਆਂ ’ਚ ਗੈਂਗਸਟਰ ਰਵੀ ਰਾਜਗੜ੍ਹ ਦੇ ਘਰ ਜਾਂਚ ਕਰਨ ਲਈ ਪੁੱਜੀ ਸੀ। ਗੈਂਗਸਟਰ ਲਾਰੈਂਸ ਬਿਸ਼ਨੋਈ ਇਸ ਸਮੇਂ ਐੱਨਆਈਏ ਟੀਮ ਕੋਲ ਰਿਮਾਂਡ ’ਤੇ ਚੱਲ ਰਿਹਾ ਹੈ। ਉਸ ਤੋਂ ਕੀਤੀ ਪੁੱਛਗਿਛ ਦੇ ਅਧਾਰ ’ਤੇ ਹੀ ਐੱਨਆਈਏ ਦੀ ਟੀਮ ਅੱਜ ਰਵੀ ਰਾਜਗੜ੍ਹ ਦੇ ਘਰ ਪੁੱਜੀ ਸੀ। ਐੱਨਆਈਏ ਟੀਮ ਸਵੇਰੇ 5 ਵਜੇ ਹੀ ਰਵੀ ਰਾਜਗੜ੍ਹ ਦੇ ਘਰ ਪੁੱਜ ਗਈ। ਟੀਮ ਨੇ ਪੂਰਾ ਇਲਾਕਾ ਘੇਰ ਲਿਆ। ਟੀਮ ਪਿੰਡ ਦੇ ਸਰਪੰਚ ਨੂੰ ਨਾਲ ਲੈ ਕੇ ਗੈਂਗਸਟਰ ਦੇ ਘਰ ਪੁੱਜੀ। ਗੈਂਗਸਟਰ ਰਵੀ ਦੇ ਮਾਤਾ ਪਿਤਾ ਤੋਂ ਕਰੀਬ 3 ਘੰਟੇ ਪੁੱਛਗਿਛ ਕੀਤੀ ਗਈ ਤੇ ਪੂਰੇ ਘਰ ਦੀ ਤਲਾਸ਼ੀ ਵੀ ਲਈ ਗਈ। ਰਵੀ ਰਾਜਗੜ੍ਹ ਪੰਜਾਬ ’ਚ ਏ ਕੈਟਾਗਰੀ ਦੇ ਗੈਂਗਸਟਰਾਂ ’ਚੋਂ ਇੱਕ ਹੈ। ਸਿੱਧੂ ਮੂਸੇਵਾਲਾ ਕਤਲਕਾਂਡ ਤੋਂ ਬਾਅਦ ਰਵੀ ਰਾਜਗੜ੍ਹ ਫ਼ਰਾਰ ਚੱਲ ਰਿਹਾ ਹੈ। ਉਹ ਲਾਰੈਂਸ ਬਿਸ਼ਨੋਈ ਗੈਂਗ ਦਾ ਇਸ ਵੇਲੇ ਮੁੱਖ ਸੂਤਰਧਾਰ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕੰਧ ਓਹਲੇ ਪਰਦੇਸ

ਕੰਧ ਓਹਲੇ ਪਰਦੇਸ

‘ਮੇਰੇ ਜੀਵਨ ਦੀਆਂ ਯਾਦਾਂ’ ਲੋਕ ਅਰਪਣ

‘ਮੇਰੇ ਜੀਵਨ ਦੀਆਂ ਯਾਦਾਂ’ ਲੋਕ ਅਰਪਣ

ਮਹਿੰਦਰਪਾਲ ਦੇ ਕਾਵਿ-ਸੰਗ੍ਰਹਿ ‘ਤ੍ਰਿਵੇਣੀ’ ’ਤੇ ਵਿਚਾਰ ਗੋਸ਼ਟੀ

ਮਹਿੰਦਰਪਾਲ ਦੇ ਕਾਵਿ-ਸੰਗ੍ਰਹਿ ‘ਤ੍ਰਿਵੇਣੀ’ ’ਤੇ ਵਿਚਾਰ ਗੋਸ਼ਟੀ

ਹਾਲੇ ਤਾਂ ਮੈਂ ਸਫ਼ਰ ’ਤੇ ਤੁਰਨਾ...

ਹਾਲੇ ਤਾਂ ਮੈਂ ਸਫ਼ਰ ’ਤੇ ਤੁਰਨਾ...

ਪੈਨਸ਼ਨਰ ਪ੍ਰੀਤਮ ਸਿੰਘ

ਪੈਨਸ਼ਨਰ ਪ੍ਰੀਤਮ ਸਿੰਘ

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

ਬਜਟ 2023: ਸਪੱਸ਼ਟਤਾ ਦੀ ਅਣਹੋਂਦ

ਬਜਟ 2023: ਸਪੱਸ਼ਟਤਾ ਦੀ ਅਣਹੋਂਦ

ਸ਼ਹਿਰ

View All