ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 10 ਜਨਵਰੀ
‘ਕਰ ਭਲਾ ਹੋ ਭਲਾ’ ਦੀ ਨਵੀਂ ਟੀਮ ਦੀ ਅੱਜ ਹੋਈ ਚੋਣ ’ਚ ਜਗਦੀਸ਼ ਖੁਰਾਣਾ ਨੂੰ ਪ੍ਰਧਾਨ ਚੁਣਿਆ ਗਿਆ। ਉਨ੍ਹਾਂ ਤੋਂ ਇਲਾਵਾ ਅਮਿਤ ਅਰੋੜਾ ਚੇਅਰਮੈਨ, ਨਾਨੇਸ਼ ਗਾਂਧੀ ਵਾਈਸ ਚੇਅਰਮੈਨ, ਭੁਪਿੰਦਰ ਸਿੰਘ ਮੁਰਲੀ ਸੈਕਟਰੀ ਅਤੇ ਸੁਨੀਲ ਬਜਾਜ ਨੂੰ ਸਰਬਸੰਮਤੀ ਨਾਲ ਖਜ਼ਾਨਚੀ ਚੁਣਿਆ ਗਿਆ। ਰਾਹੁਲ ਕੁਮਾਰ ਤੇ ਮਹੇਸ਼ ਟੰਡਨ ਪ੍ਰਾਜੈਕਟ ਸਲਾਹਕਾਰ, ਸੋਨੀ ਮੱਕੜ ਜੁਆਇੰਟ ਸੈਕਟਰੀ, ਵਿਸ਼ਾਲ ਸ਼ਰਮਾ ਜੁਆਇੰਟ ਕੈਸ਼ੀਅਰ, ਅਮਰਿੰਦਰ ਸੀਹਰਾ ਤੇ ਹੈਪੀ ਮਾਨ ਨੂੰ ਮੀਡੀਆ ਐਡਵਾਈਜ਼ਰ ਦੀ ਜ਼ਿੰਮੇਵਾਰੀ ਸੌਂਪਣ ਤੋਂ ਇਲਾਵਾ ਆਤਮਜੀਤ ਤੇ ਪੰਕਜ ਅਰੋੜਾ ਵੀ ਅਹਿਮ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਮੌਕੇ ਪਿਛਲੇ ਸਾਲ ’ਚ ਸੰਸਥਾ ਵੱਲੋਂ ਕੀਤੇ ਗਏ ਕੰਮਾਂ ’ਤੇ ਵਿਚਾਰ ਵਟਾਂਦਰਾ ਕਰਨ ਤੋਂ ਇਲਾਵਾ ਇਸ ਸਾਲ ਕੀਤੇ ਜਾਣ ਵਾਲੇ ਕੰਮਾਂ ਸਲਾਹ ਮਸ਼ਵਰਾ ਕੀਤਾ ਗਿਆ। ਚੇਅਰਮੈਨ ਅਮਿਤ ਅਰੋੜਾ ਨੇ ਸਾਥ ਦੇਣ ਵਾਲੇ ਲੋਕਾਂ ਅਤੇ ਸੰਸਥਾ ਦੇ ਮੈਂਬਰਾਂ ਦਾ ਧੰਨਵਾਦ ਕੀਤਾ। ਨਵ-ਨਿਯੁਕਤ ਪ੍ਰਧਾਨ ਜਗਦੀਸ਼ ਖੁਰਾਣਾ ਨੇ ਅਹਿਮ ਜ਼ਿੰਮੇਵਾਰੀ ਦੇਣ ’ਤੇ ਧੰਨਵਾਦ ਕੀਤਾ ਗਿਆ।