ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 15 ਜੂਨ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਨੌਜਵਾਨ ਸਿੱਖ ਇਤਿਹਾਸ ਨਾਲ ਜੁੜ ਕੇ ਗੁਰੂ ਵਾਲੇ ਬਨਣ ਕਿਉਂਕਿ ਕੁਝ ਤਾਕਤਾਂ ਸਿੱਖ ਇਤਿਹਾਸ ਨੂੰ ਗਲਤ ਰੰਗਤ ਦੇਣ ਦੀ ਕੋਸ਼ਿਸ਼ ਕਰ ਰਹੀਆਂ ਹਨ।
ਉਹ ਇੰਟਰਨੈਸ਼ਨਲ ਸਿੱਖ ਧਰਮ ਪ੍ਰਚਾਰ ਮੰਚ ਦੇ ਬੜੇਵਾਲ ਰੋਡ ਸਥਿਤ ਦਫ਼ਤਰ ’ਚ ਮੁੱਖ ਸੇਵਾਦਾਰ ਗੁਰਦੀਪ ਸਿੰਘ ਲੀਲ, ਪ੍ਰਬੰਧਕ ਜਥੇਦਾਰ ਬਲਦੇਵ ਸਿੰਘ ਗਰੇਵਾਲ ਤੇ ਧਾਰਮਿਕ ਆਗੂ ਜਗਦੀਸ਼ ਸਿੰਘ ਬਿੱਟੂ ਦੀ ਅਗਵਾਈ ਹੇਠ ਕਰਵਾਏ ਸਮਾਗਮ ਦੌਰਾਨ ਨੌਜਵਾਨਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਗੁਰ ਸ਼ਬਦ ਨਾਲ ਜੁੜ ਕੇ ਆਪਣੇ ਪਰਿਵਾਰ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਾਉਣਾ ਚਾਹੀਦਾ ਹੈ। ਇਸ ਸਮੇਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਬਾਬਾ ਗੁਰਦੀਪ ਸਿੰਘ ਨਾਨਕਸਰ ਠਾਠ ਕੈਲੇ, ਗੁਰਦੀਪ ਸਿੰਘ ਲੀਲ, ਜਥੇਦਾਰ ਬਲਦੇਵ ਸਿੰਘ ਗਰੇਵਾਲ, ਹਰਜੋਤ ਸਿੰਘ ਹੈਰੀ, ਜਗਦੀਸ਼ ਸਿੰਘ ਬਿੱਟੂ ਅਤੇ ਪੰਥ ਪ੍ਰਸਿੱਧ ਕੀਰਤਨੀਏ ਬਾਬਾ ਮੋਹਣ ਸਿੰਘ ਨੇ ਸਨਮਾਨਿਤ ਕੀਤਾ।