ਲੁਧਿਆਣਾ: ‘ਸਵੱਛ ਭਾਰਤ ਮਿਸ਼ਨ’ ਤਹਿਤ ਸਥਾਨਕ ਖਾਲਸਾ ਕਾਲਜ ਫਾਰ ਵਿਮੈੱਨ ਦੀਆਂ ਐੱਨਸੀਸੀ ਕੈਡਿਟਾਂ ਵੱਲੋਂ ਇੱਕ ਜਾਗਰੂਕਤਾ ਰੈਲੀ ਕੱਢੀ ਗਈ। ਇਸ ਦੌਰਾਨ ਕੈਡਿਟਾਂ ਨੇ ਲੋਕਾਂ ਨੂੰ ਆਪਣੇ ਆਲੇ-ਦੁਆਲੇ ਸਫ਼ਾਈ ਰੱਖਣ ਅਤੇ ਬੁੱਢੇ ਨਾਲੇ ਵਿੱਚ ਕੂੜਾ ਨਾ ਸੁੱਟਣ ਦੀ ਅਪੀਲ ਕੀਤੀ। ‘ਪੁਨੀਤ ਸਾਗਰ ਅਭਿਆਨ’ ਦੇ ਬੈਨਰ ਹੇਠ 28 ਐੱਨਸੀਸੀ ਕੈਡਿਟਾਂ ਨੇ ਜਾਗਰੂਕਤਾ ਰੈਲੀ ਵਿੱਚ ਸ਼ਮੂਲੀਅਤ ਕੀਤੀ। ਇਨ੍ਹਾਂ ਕੈਡਿਟਾਂ ਨੇ ਬੁੱਢੇ ਨਾਲੇ ਦੇ ਨੇੜੇ ਰਹਿੰਦੇ ਲੋਕਾਂ ਨੂੰ ਬੁੱਢੇ ਨਾਲੇ ਵਿੱਚ ਕੂੜਾ ਨਾ ਸੁੱਟਣ, ਪਲਾਸਟਿਕ ਦੀ ਵਰਤੋਂ ਨਾ ਕਰਨ ਲਈ ਪ੍ਰੇਰਿਤ ਕੀਤਾ। ਜਾਗਰੂਕਤਾ ਰੈਲੀ ਦੀ ਅਗਵਾਈ 3 ਪੰਜਾਬ ਗਰਲਜ਼ ਬਟਾਲੀਅਨ ਐੱਨਸੀਸੀ ਲੁਧਿਆਣਾ ਦੇ ਕਰਨਲ ਅਮਨ ਯਾਦਵ, ਪ੍ਰਿੰਸੀਪਲ ਮੁਕਤੀ ਗਿੱਲ ਅਤੇ ਐਸਸੀਏਟ ਐੱਨਸੀਸੀ ਅਫ਼ਸਰ ਡਾ. ਪਰਮਜੀਤ ਕੌਰ ਨੇ ਕੀਤੀ। -ਖੇਤਰੀ ਪ੍ਰਤੀਨਿਧ