ਲੁਧਿਆਣਾ: ਨਵਚੇਤਨਾ ਬਾਲ ਭਲਾਈ ਕਮੇਟੀ ਵੱਲੋਂ ਪ੍ਰਧਾਨ ਸੁਖਧੀਰ ਸਿੰਘ ਸੇਖੋਂ ਅਤੇ ਜਨਰਲ ਸਕੱਤਰ ਸੁਰਿੰਦਰ ਸਿੰਘ ਕੰਗ ਦੀ ਅਗਵਾਈ ਹੇਠ ਸਮਾਗਮ ਕਰਵਾਇਆ ਗਿਆ। ਇਸ ਵਿੱਚ ਸੂਬਾ ਪੱਧਰੀ ਪੇਂਟਿੰਗ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮਾਂ ਵੰਡੇ ਗਏ। ਇਸ ਮੁਕਾਬਲੇ ਵਿੱਚ 2000 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਅੱਜ ਵਿਸ਼ਵ ਬਾਲ ਮਜ਼ਦੂਰ ਦਿਵਸ ਮੌਕੇ ਪੇਂਟਿੰਗਾਂ ਦੀ ਨੁਮਾਇਸ਼ ਲਾਈ ਗਈ। ਜੇਤੂਆਂ ਟੈਬ, ਸਾਈਕਲ ਅਤੇ ਨਕਦ ਇਨਾਮ ਦੇ ਕਿ ਸਨਮਾਨਿਆ ਗਿਆ। ਇਸ ਮੌਕੇ ਦੀਆ ਨਥਾਨੀ, ਹਰਗੁਨ ਸੋਹਲ, ਏਕਮਜੋਤ ਸਿੰਘ ਨੂੰ ਟੈਬ ਦਿੱਤੇ ਗਏ। ਦੂਜੇ ਸਥਾਨ ’ਤੇ ਰਹਿਣ ਵਾਲੀ ਮਨਪ੍ਰੀਤ ਕੌਰ, ਹਰਵੀਨ ਕੌਰ, ਰੁਦਰਪ੍ਰਤਾਪ ਸਿੰਘ ਨੂੰ ਸਾਈਕਲਾਂ ਨਾਲ ਸਨਮਾਨਿਆ ਗਿਆ। ਤੀਜੇ ਸਥਾਨ ’ਤੇ ਰਹਿਣ ਵਾਲੇ ਵਿਦੂਸ਼ੀ ਅਰੋੜਾ, ਭਾਵਨਾ ਸ਼ਰਮਾ, ਕ੍ਰਿਸ਼ਿਭ ਭੰਡਾਰੀ ਨੂੰ 3100-3100 ਰੁਪਏ ਦੇ ਨਗਦ ਇਨਾਮ ਦਿੱਤੇ ਗਏ। ਇਸ ਤੋਂ ਇਲਾਵਾ ਪ੍ਰੋਫੈਸ਼ਨਲ ਸ਼੍ਰੇਣੀ ਵਿੱਚ ਦਵਿੰਦਰ ਕੌਰ ਅਤੇ ਅਮਰ ਸਿੰਘ ਨੂੰ ਬਿਹਤਰੀਨ ਪੇਂਟਿੰਗ ਲਈ 5100-5100 ਰੁਪਏ ਨਾਲ ਸਨਮਾਨਿਆ ਗਿਆ। ਜਸਦੇਵ ਸਿੰਘ ਸੇਖੋਂ ਅਤੇ ਹਰਪ੍ਰੀਤ ਸਿੰਘ ਨੇ ਜੇਤੂਆਂ ਨੂੰ ਇਨਾਮ ਵੰਡੇ। -ਖੇਤਰੀ ਪ੍ਰਤੀਨਿਧ