ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 30 ਜੂਨ
ਨਾਰੀ ਏਕਤਾ ਆਸਰਾ ਸੰਸਥਾ ਵੱਲੋਂ ਰਾਸ਼ਨ ਵੰਡ ਸਮਾਗਮ ਕਰਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਰਾਜਿੰਦਰ ਸਿੰਘ ਪਨੇਸਰ ਨੇ ਰਾਸ਼ਨ ਵੰਡਣ ਦੀ ਰਸਮ ਅਦਾ ਕੀਤੀ। ਸੰਸਥਾ ਦੇ ਮੁੱਖ ਸਲਾਹਕਾਰ ਸੋਹਣ ਸਿੰਘ ਗੋਗਾ ਦੀ ਦੇਖ-ਰੇਖ ਹੇਠ ਹੋਏ ਸਮਾਗਮ ਦੌਰਾਨ ਸ੍ਰੀ ਪਨੇਸਰ ਨੇ ਕਿਹਾ ਕਿ ਨਾਰੀ ਏਕਤਾ ਆਸਰਾ ਸੰਸਥਾ ਵੱਲੋਂ ਮਨੁੱਖਤਾ ਦੇ ਭਲੇ ਅਤੇ ਸਮਾਜ ਅੰਦਰ ਲੜਕੀਆਂ ਨੂੰ ਬਰਾਬਰ ਦਾ ਮਾਣ ਤੇ ਸਤਿਕਾਰ ਦਿਵਾਉਣ ਲਈ ਪਿਛਲੇ ਲੰਮੇ ਸਮੇਂ ਤੋਂ ਕੀਤੇ ਜਾ ਰਹੇ ਕਾਰਜ ਸ਼ਲਾਘਾਯੋਗ ਹਨ। ਇਸ ਮੌਕੇ ਸੰਸਥਾ ਦੀ ਪ੍ਰਧਾਨ ਮੈਡਮ ਨੀਲਮ ਪਨੇਸਰ ਅਤੇ ਕਮਲੇਸ਼ ਜਾਂਗੜਾ ਨੇ ਆਏ ਹੋਏ ਪਤਵੰਤੇ ਸੱਜਣਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਭਾਈ ਕੁੰਦਨ ਸਿੰਘ ਨਾਗੀ, ਪ੍ਰੇਮ ਸਿੰਘ ਪੀਐਸ, ਨਰਿੰਦਰ ਸਿੰਘ ਉੱਭੀ, ਅਰਵਿੰਦਰ ਸਿੰਘ ਧੰਜਲ, ਸਰੂਪ ਸਿੰਘ ਮਠਾੜੂ, ਸੁਰਜੀਤ ਸਿੰਘ ਸੰਤ, ਸੁਖਵੰਤ ਸਿੰਘ ਮਠਾੜੂ, ਗੁਰਦੀਪ ਸਿੰਘ ਮਲਕਪੁਰ, ਹਰਜੀਤ ਕੌਰ, ਹਰਮਿੰਦਰ ਕੌਰ ਅਤੇ ਸੋਨਿਕਾ ਪਾਸੀ ਵੀ ਹਾਜ਼ਰ ਸਨ।